ਜਗਰਾਉਂ 8 ਜਨਵਰੀ ( ਵਿਕਾਸ ਮਠਾੜੂ )- ਉੱਘੇ ਪੰਜਾਬੀ ਗਾਇਕ ਜਸਵੰਤ ਸੰਦੀਲਾ ਦੇ ਨਵੇਂ ਗੀਤ “ਜੀਨ ਵਰਜਿਸ਼ ਘੱਗਰਾ ” ਦਾ ਪੋਸਟਰ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ।ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਰਣਜੀਤ ਮਣੀ ,ਪ੍ਰਗਟ ਖਾਨ ਤੇ ਜਸਪਾਲ ਸੰਧੂ ਉਚੇਚੇ ਤੌਰ’ਤੇ ਹਾਜ਼ਰ ਹੋਏ।ਇਸ ਮੌਕੇ ਜਸਵੰਤ ਸੰਦੀਲਾ ਨੇ ਨਵੇਂ ਗੀਤ “ਜੀਨ ਵਰਜਿਸ਼ ਘੱਗਰਾ ” ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਉਸਦੀ ਅਵਾਜ਼ ਵਿੱਚ ਰਿਕਾਰਡ ਇਹ ਗੀਤ ਪਹਿਲਾਂ ਦੀ ਤਰ੍ਹਾਂ ਆਏ ਗੀਤਾਂ ਵਰਗਾ ਸਾਫ ਸੁਥਰਾ ਗੀਤ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਪ੍ਰੋਡਿਊਸਰ ਸ਼ੰਮੀ ਝੱਜ ਵਲੋਂ ਲਸ਼ਕਾਰਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।ਇਸ ਗੀਤ ਦਾ ਮਿਊਜ਼ਿਕ ਸੁੱਖਪਾਲ ਸੁੱਖ ਨੇ ਤਿਆਰ ਕੀਤਾ ਹੈ ਤੇ ਇਹ ਗੀਤ 12 ਜਨਵਰੀ ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਵੇਗਾ।ਇਸ ਮੌਕੇ ਪਾਲੀ ਦੇਤਵਾਲੀਆ ਤੇ ਰਣਜੀਤ ਮਣੀ ਨੇ ਕਿਹਾ ਕਿ ਜਸਵੰਤ ਸੰਦੀਲਾ ਨੇ ਹਮੇਸਾਂ ਚੰਗੇ ਤੇ ਪਰਿਵਾਰਕ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ।ਇਸ ਮੌਕੇ ਜਸਪਾਲ ਸੰਧੂ , ਕੁਲਦੀਪ ਸਿੰਘ ਲੋਹਟ, ਧਰਮਪਾਲ ਸਿੱਧੂ ਤੇ ਨਰਿੰਦਰ ਸਿੰਘ ਆਦਿ ਹਾਜ਼ਰ ਸਨ।
