ਜਗਰਾਉਂ, 20 ਅਕਤੂਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) -ਹਰਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਦੀ ਨਿਗਰਾਨੀ ਅਧੀਨ ਹਰਿੰਦਰਪਾਲ ਸਿੰਘ ਪਰਮਾਰ ਕਪਤਾਨ ਪੁਲਿਸ (ਡੀ), ਹਰਵਿੰਦਰ ਸਿੰਘ ਚੀਮਾ ਉਪਕਪਤਾਨ ਪੁਲਿਸ(ਡੀ) ਅਤੇ ਗੁਰਤੇਜ ਸਿੰਘ ਸੰਧੂ ਕਪਤਾਨ ਪੁਲਿਸ ਐਨ.ਡੀ.ਪੀ.ਐਸ. ਅਤੇ ਨਾਰਕੋਟਿਕ, ਲੁਧਿ(ਦਿਹਾਤੀ) ਦੀ ਗਠਿਤ ਕੀਤੀ ਕਮੇਟੀ ਵੱਲੋਂ ਨਸ਼ਾ ਤਸਕਰਾਂ ਪਾਸੋਂ ਵੱਖ-ਵੱਖ ਥਾਣਿਆਂ ਦੇ 30 ਮੁਕੱਦਮਿਆਂ ਵਿੱਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਾਇਆ ਗਿਆ। ਜਿਸ ਵਿੱਚ 6 ਮੁਕਦਮਿਆਂ ਵਿੱਚ ਬਰਬਾਦ 6 ਕੁਇੰਟਲ, 44 ਕਿਲੋ ,200 ਗ੍ਰਾਮ ਭੁੱਕੀ ਚੂਰਾ ਪੋਸਤ, 2 ਮੁਕਦਮਿਆਂ ਵਿੱਚ ਬਰਬਾਦ 45 ਗਰਾਮ ਹੈਰੋਇਨ , 6 ਮੁਕਦਮਿਆਂ ਵਿੱਚ ਬਰਬਾਦ 440 ਗਰਾਮ ਨਸ਼ੀਲਾ ਪਾਊਡਰ , 1 ਮਕਦਮੇ ਵਿੱਚ ਬਰਬਾਦ 10 ਗ੍ਰਾਮ ਆਈਸ, 2 ਮੁਕਦਮਿਆਂ ਵਿੱਚ ਬਰਬਾਦ ਚਰਸ 5 ਕਿਲੋ ਗ੍ਰਾਮ, 13 ਮੁਕਦਮਿਆਂ ਵਿੱਚ ਬਰਬਾਦ 4010 ਗੋਲੀਆਂ ਨਸ਼ਟ ਕੀਤੀਆਂ ਗਈਆਂ।

