ਸਿੱਧਵਾਂਬੇਟ, 27 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਆਓ ਰਲਕੇ ਰੁੱਖ ਲਗਾਈਏ, ਧਰਮੀ ਮਾਂ ਨੂੰ ਸਵਰਗ ਬਣਾਈਏ ਅਤੇ ਹਰ ਮਨੁੱਖ ਲਾਵੇ ਇਕ ਰੁੱਖ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਇੰਜੀਨੀਅਰ, ਵੰਡ (ਕੇਂਦਰੀ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਲੁਧਿਆਣਾ ਦੀ ਰਹਿਣਨੁਮਾਈ ਹੇਠ 66 ਕੇਵੀ ਸਬ-ਸਟੇਸ਼ਨ ਗਾਲਿਬ ਕਲਾਂ ਵਿਖੇ ਇੰਜ: ਇੰਦਰਪਾਲ ਸਿੰਘ ਮੁੱਖ ਇੰਜੀਨੀਅਰ/ਵੰਡ (ਕੇਂਦਰੀ) ਲੁਧਿਆਣਾ ਵਲੋਂ ਰੁੱਖ ਲਗਾਕੇ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਦੇ ਨਾਲ ਇੰਜ ਜਗਦੇਵ ਸਿੰਘ ਹਾਂਸ ਉਪ ਮੁੱਖ ਇੰਜੀਨੀਅਰ, ਵੰਡ ਸਬਅਰਥਨ ਹਲਕਾ, ਪੰ:ਰਾ:ਪਾ:ਕਾ:ਲਿਮ: ਲੁਧਿਆਣਾ ਅਤੇ ਇੰਜ: ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰਡਲ ਪੰ:ਰਾ:ਪਾ:ਕਾ:ਲਿਮ: ਜਗਰਾਉਂ ਵਲੋ ਰੁੱਖ ਲਗਾਏ ਗਏ। ਇਸ ਮੌਕੇ ਤੇ ਇੰਜ ਇੰਦਰਪਾਲ ਸਿੰਘ ਮੁੱਖ ਇੰਜੀਨੀਅਰ, ਵੰਡ (ਕੇਂਦਰੀ) ਪੰ:ਰਾ:ਪਾ:ਕਾ:ਲਿਮ: ਲੁਧਿਆਣਾ ਵਲੋ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਘੱਟੋ ਘੱਟ ਇੱਕ- ਇੱਕ ਰੁੱਖ ਲਗਾਉਣ ਲਈ ਕਿਹਾ ਗਿਆ ਤਾਂ ਜੋ ਧਰਤੀ ਮਾਂ ਨੂੰ ਸਵਰਗ ਬਣਾਇਆ ਜਾ ਸਕੇ। ਉਨ੍ਹਾਂ ਵਲੋਂ ਦੱਸਿਆ ਗਿਆ ਕਿ ਰੁੱਖ ਲਗਾਉਣ ਲਈ ਜਿੱਥੇ ਤਾਪਮਾਨ ਵਿਚ ਕਮੀ ਆਵੇਗੀ, ਉਸ ਨਾਲ ਬਿਜਲੀ ਦੀ ਬੱਚਤ ਵੀ ਹੋਵੇਗੀ ਅਤੇ ਰੁੱਖ ਲਗਾਉਣ ਦੇ ਹੋਰ ਫਾਇਦੇ ਤੇ ਵੀ ਜਾਣੂ ਕਰਵਾਇਆ ਗਿਆ। ਇਸ ਗਰਿਡ ਸਬ-ਸਟੇਸ਼ਨ ਤੇ 170 ਰੁੱਖ ਲਗਾਏ ਗਏ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਇਸ ਮੁਹਿੰਮ ਤਹਿਤ ਬਿਜਲੀ ਵਿਭਾਗ ਦੇ ਬਾਕੀ ਸਾਰੇ ਗਰਿਡ ਸਬ- ਸਟੇਸ਼ਨਾਂ ਅਤੇ ਦਫਤਰਾਂ ਵਿਚ ਵੀ ਵੱਡੀ ਪੱਧਰ ਤੇ ਰੁੱਖ ਲਗਾਏ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਇੰਜ ਗੁਰਪ੍ਰੀਤ ਸਿੰਘ ਕੰਗ ਏਈਈ, ਸਿਟੀ ਜਗਰਾਉਂ, ਇੰਜ: ਪ੍ਰਭਜੋਤ ਸਿੰਘ ਓਬਰਾਏ ਏਈਈ,ਸਿਧਵਾਬੇਟ, ਇੰਜ: ਜੁਗਰਾਜ ਸਿੰਘ ਏਈ, ਸਬਅਰਬਨ ਜਗਰਾਉਂ, ਇੰਜ: ਹਰਮਨਦੀਪ ਸਿੰਘ ਏਈ,ਵੰਡ ਉਪ ਮੰਡਲ ਸਿਧਵਾਂਖੁਰਦ, ਵੱਖ ਵੱਖ ਦਫਤਰਾਂ ਤੋਂ ਵੱਡੀ ਪੱਧਰ ਤੇ ਜੇਈਜ ਆਪਣੇ ਸਟਾਫ ਨਾਲ ਹਾਜਿਰ ਸਨ।