Home crime ਨਹੀਂ ਬਚਾਇਆ ਜਾ ਸਕਿਆ ਮਕੈਨਿਕ ਸੁਰੇਸ਼, 44 ਘੰਟੇ ਬਾਅਦ ਕੱਢਿਆ ਬਾਹਰ

ਨਹੀਂ ਬਚਾਇਆ ਜਾ ਸਕਿਆ ਮਕੈਨਿਕ ਸੁਰੇਸ਼, 44 ਘੰਟੇ ਬਾਅਦ ਕੱਢਿਆ ਬਾਹਰ

48
0


ਕਰਤਾਰਪੁਰ,14 ਅਗਸਤ (ਰਾਜੇਸ਼ ਜੈਨ – ਭਗਵਾਨ ਭੰਗੂ) : ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਪ੍ਰਾਜੈਕਟ ਤਹਿਤ ਕਰਤਾਰਪੁਰ-ਕਪੂਰਥਲਾ ਰੋਡ ’ਤੇ ਪਿੰਡ ਬਿਸਰਾਮਪੁਰ ’ਚ ਬੋਰਿੰਗ ਮਸ਼ੀਨ ਠੀਕ ਕਰਨ ਲਈ ਬੋਰ ’ਚ ਉਤਰਨ ਦੌਰਾਨ ਮਿੱਟੀ ਡਿੱਗਣ ਨਾਲ ਦੱਬੇ ਗਏ ਮਕੈਨਿਕ ਸੁਰੇਸ਼ ਨੂੰ ਨਹੀਂ ਬਚਾਇਆ ਨਹੀਂ ਜਾ ਸਕਿਆ। ਬਚਾਅ ਕਾਰਜਾਂ ’ਚ ਲੱਗੀ ਐੱਨਡੀਆਰਐੱਫ ਦੀ ਟੀਮ 44 ਘੰਟੇ ਬਾਅਦ ਸੁਰੇਸ਼ ਦੀ ਲਾਸ਼ ਹੀ ਬਾਹਰ ਕੱਢ ਸਕੀ।ਮਿਲੀ ਜਾਣਕਾਰੀ ਮੁਤਾਬਕ ਸੁਰੇਸ਼ ਦੇ ਸਰੀਰ ’ਚੋਂ ਬਦਬੂ ਆ ਰਹੀ ਸੀ, ਜਿਸ ਕਾਰਨ ਫਰਨੈਲ ਪਾ ਕੇ ਉਸ ਦੀ ਲਾਸ਼ ਪੈਕ ਕਰ ਕੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਗਈ। ਹਾਲਾਂਕਿ ਨਾ ਤਾਂ ਕੰਪਨੀ ਤੇ ਨਾ ਡਾਕਟਰਾਂ ਨੇ ਸੁਰੇਸ਼ ਦੀ ਮੌਤ ਬਾਰੇ ਕੋਈ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਸੁਰੇਸ਼ ਤੇ ਪਵਨ ਸ਼ੁਨਿੱਚਰਵਾਰ ਰਾਤ 8 ਵਜੇ ਬੋਰਿੰਗ ਮਸ਼ੀਨ ਠੀਕ ਕਰਨ ਲਈ ਬੋਰ ’ਚ ਉੱਤਰੇ ਸਨ ਤਾਂ ਉਹ ਦੋਵੇਂ ਮਿੱਟੀ ਖਿਸਕਣ ਕਾਰਨ ਦੱਬੇ ਗਏ। ਪਵਨ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰ ਸੁਰੇਸ਼ ਮਿੱਟੀ 52 ਫੁੱਟ ਡੂੰਘੇ ਟੋਏ ’ਚ ਡਿੱਗ ਕੇ ਮਿੱਟੀ ਹੇਠ ਦੱਬਿਆ ਗਿਆ, ਜਿਸ ਨੂੰ ਕੱਢਣ ਲਈ ਐੱਨਡੀਆਰਐੱਫ ਦੀਆ ਟੀਮਾਂ ਲੱਗੀਆ ਹੋਈਆ ਸਨ ਪਰ ਇਕ ਵਾਰ ਨਜ਼ਰ ਆਉਣ ਉਪਰੰਤ ਸੁਰੇਸ਼ ’ਤੇ ਫਿਰ ਮਿੱਟੀ ਡਿੱਗ ਗਈ, ਜਿਸ ਕਾਰਨ ਉਸ ਨੂੰ ਬਹਾਰ ਕੱਢਣ ’ਚ ਕਾਫੀ ਸਮਾਂ ਲੱਗ ਗਿਆ ਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

LEAVE A REPLY

Please enter your comment!
Please enter your name here