ਜਗਰਾਉਂ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ)- ਸ਼ਹਿਰ ਜਗਰਾਉਂ ‘ਚ ਰੋਜਾਨਾ ਚੋਰੀ ਦੇ ਮਾਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਚੋਰਾਂ ਵਲੋਂ ਸ਼ਹਿਰ ਦੀ ਸਬਜ਼ੀ ਮੰਡੀ ਦੀਆਂ ਦੁਕਾਨਾਂ ਦੇ ਉਪਰ ਲਗੇ ਏਸੀ ਵਾਲੇ ਪੱਖੇ ਚੋਰੀ ਕੀਤੇ ਗਏ ਸਨ।ਅੱਜ ਤਾਜਾ ਮਾਮਲਾ ਸੁਭਾਸ਼ ਗੇਟ ਨੇੜੇ ਪੈਟਰੋਲ ਤੇ ਵੇਖਣ ਨੂੰ ਮਿਲਿਆ ਹੈ। ਇਹ ਚੋਰੀ ਦਾ ਮਾਮਲਾ ਸੁਭਾਸ਼ ਗੇਟ ਨੇੜੇ ਪੈਟਰੋਲ ਪੰਪ ਦੇ ਨੇੜੇ ਸ਼ਰਾਬ ਦੇ ਠੇਕੇ ਤੇ ਹੋਇਆ ਹੈ।ਚੋਰ ਇਸ ਸ਼ਰਾਬ ਦੇ ਠੇਕੇ ‘ਚੋਂ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ।ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਚੋਰਾਂ ਵਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਠੇਕੇ ਦਾ ਕਰਿੰਦਾ ਅੰਦਰ ਹੀ ਸੋ ਰਿਹਾ ਸੀ,ਪਰ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਇਨੀ ਹੁਸ਼ਿਆਰੀ ਨਾਲ ਅੰਜਾਮ ਦਿੱਤਾ ਗਿਆ ਕਿ ਉਸ ਨੂੰ ਇਸ ਬਾਰੇ ਬਿਲਕੁਲ ਵੀ ਭਣਕ ਨਹੀਂ ਲਗੀ।ਜਾਣਕਾਰੀ ਦਿੰਦਿਆਂ ਦੀਪਕ ਲੂੰਬਾ(ਰਾਜੂ) ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਅਜ ਸਵੇਰੇ ਠੇਕੇ ਦੇ ਕਰਿੰਦਿਆਂ ਵੱਲੋਂ ਸੂਚਨਾ ਦਿੱਤੀ ਗਈ।ਦੀਪਕ ਲੂੰਬਾ ਨੇ ਦੱਸਿਆ ਕਿ ਚੋਰਾਂ ਵਲੋਂ ਬੀਤੀ ਰਾਤ ਠੇਕੇ ਦੀ ਛੱਤ ਉਪਰ ਚੜ੍ਹ ਕੇ ਪੋੜੀਆਂ ਦਾ ਦਰਵਾਜ਼ਾ ਤੋੜਿਆ ਗਿਆ।ਉਸ ਤੋਂ ਬਾਅਦ ਚੋਰ ਪੋੜੀਆਂ ਰਾਹੀਂ ਠੇਕੇ ਅੰਦਰ ਦਾਖਲ ਹੋਏ ਅਤੇ ਗਲੇ ਵਿੱਚ ਪਈ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ।ਇਸ ਘਟਨਾ ਸਬੰਧੀ ਠੇਕੇ ਮੁਲਾਜ਼ਮਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।ਸੂਚਨਾ ਮਿਲਣ ਤੋਂ ਬਾਅਦ ਏਐਸਆਈ ਤੀਰਥ ਸਿੰਘ ਨੇ ਮੋਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।ਏਐਸਆਈ ਤੀਰਥ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਸੁਭਾਸ਼ ਗੇਟ ਨੇੜੇ ਸ਼ਰਾਬ ਦੇ ਠੇਕੇ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ,ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਚੋਰਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।