10 ਸਤੰਬਰ ਨੂੰ ਵੱਡੇ ਇਕੱਠ ਦਾ ਐਲਾਨ
ਹਠੂਰ, 9 ਸਤੰਬਰ ( ਅਸ਼ਵਨੀ, ਮੋਹਿਤ )-
ਪਿਛਲੇ ਇਕ ਮਹੀਨੇ ਤੋਂ ਦਿਨ ਰਾਤ ਦਾ ਟੁੱਟ ਚੁੱਕੀਆਂ ਸੜਕਾਂ ਬਣਾਉਣ ਲਈ ਸੰਘਰਸ਼ ਸ਼ਾਂਤਮਈ ਢੰਗ ਨਾਲ
ਚੱਲ ਰਿਹਾ ਹੈ। ਰੋਜ਼ਾਨਾ ਹੀ ਭਾਰੀ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬੂਟਾ ਸਿੰਘ ਬੁਰਜ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਜਗਤਾਰ ਦੇਹੜਕਾ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਪੇਂਡੂ ਮਜ਼ਦੂਰ ਯੂਨੀਅਨ ਅਵਤਾਰ ਸਿੰਘ ਰਸੂਲਪੁਰ ਅਤੇ ਹੋਰ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਸਰਪੰਚ ਮਲਕੀਤ ਸਿੰਘ ਹਠੂਰ, ਮਾਸਟਰ ਤਾਰਾ ਸਿੰਘ ਅੱਚਰਵਾਲ, ਚਮਕੌਰ ਸਿੰਘ ਕਮਾਲਪੁਰਾ, ਸੁਖਦੇਵ ਸਿੰਘ ਦੇਹੜਕਾ, ਹੁਕਮਰਾਜ ਸਿੰਘ ਦੇਹੜਕਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ , ਰਾਏ ਸਿੰਘ ਲੱਖਾ,ਸਮੇਤ ਸਾਥੀਆਂ ਪਹੁੰਚ ਰਹੇ ਹਨ ਇਹ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੜਕਾਂ ਬਣਾਉਣ ਲਈ ਪੱਥਰ ਵੱਟੇ ਨਹੀਂ ਆਉਂਦੇ ਇਸ ਸਬੰਧੀ 10 ਸਤੰਬਰ ਨੂੰ ਵੱਡੇ ਇਕੱਠ ਵਿੱਚ ਫੈਸਲਾ ਕੀਤਾ ਜਾਵੇਗਾ। ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਕੁੱਝ ਅਖ਼ਬਾਰਾਂ ਵਿਚ ਪਿੰਡ ਲੱਖਾ ਵਿਖੇ ਲੱਡੂ ਵੰਡੇ ਜਾਣ ਦੀਆਂ ਖਬਰਾਂ ਸਮੇਤ ਤਸਵੀਰਾਂ ਲੱਗੀਆਂ ਹੋਈਆਂ ਹਨ। ਜੋਕਿ ਬੇਬੁਨਿਆਦ ਹਨ। ਪਿੰਡ ਲੱਖਾ ਵਿਖੇ ਧਰਨਾ ਸਥਾਨ ਤੇ ਕੋਈ ਖੁਸ਼ੀ ਨਹੀਂ ਮਨਾਈ ਗਈ। ਧਰਨਾ ਸਥਾਨ ਤੇ ਉਸ ਸਮੇਂ ਖੁਸ਼ੀ ਮਨਾਈ ਜਾਵੇਗੀ ਜਦੋਂ ਸੜਕਾਂ ਬਣਾਉਣ ਲਈ ਪ੍ਰਸ਼ਾਸਨ ਵਲੋਂ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜੱਥੇਬੰਦੀਆਂ ਨੇ ਇਨ੍ਹਾਂ ਬੇਬੁਨਿਆਦ ਖਬਰਾਂ ਦਾ ਖੰਡਣ ਕੀਤਾ ਹੈ। ਇਸ ਮੌਕੇ ਸਰਪੰਚ ਜਸਵੀਰ ਸਿੰਘ ਲੱਖਾ, ਪ੍ਰਧਾਨ ਸੁਰਜੀਤ ਸਿੰਘ ਲੱਖਾ, ਪੰਚ ਜਸਵਿੰਦਰ ਸਿੰਘ ਸਿੱਧੂ,ਪ੍ਰਧਾਨ ਪਰਮਿੰਦਰ ਸਿੰਘ ਹਠੂਰ, ਪ੍ਰਧਾਨ ਹਰੀਪਾਲ ਸਿੰਘ ਲੱਖਾ, ਪ੍ਰਧਾਨ ਸਾਧੂ ਸਿੰਘ ਲੱਖਾ, ਪ੍ਰਧਾਨ ਬਹਾਦਰ ਸਿੰਘ ਲੱਖਾ, ਇੰਦਰਪਾਲ ਸਿੰਘ ਗਿੱਲ, ਸਾਬਕਾ ਸਰਪੰਚ ਪਰਮਜੀਤ ਸਿੰਘ ਲੱਖਾ, ਨੰਬਰਦਾਰ ਰੇਸ਼ਮ ਸਿੰਘ, ਪਿਰਤਾਂ ਸਿੰਘ, ਕਿਸਾਨ ਆਗੂ ਹਛਪਾਲ ਸਿੰਘ ਗਿੱਲ, ਪ੍ਰਧਾਨ ਬਿੱਕਰ ਸਿੰਘ, ਮਨਜਿੰਦਰ ਸਿੰਘ, ਤੇਜ ਸਿੰਘ ਲੱਖਾ, ਅਜੈਬ ਸਿੰਘ ਧਾਲੀਵਾਲ, ਮਨਜੀਤ ਸਿੰਘ ਬਿੱਟੂ ਗਵਾਲੀਅਰ, ਪ੍ਰਧਾਨ ਜਗਰੂਪ ਸਿੰਘ ਲੱਖਾ, ਪ੍ਰਧਾਨ ਦਲਵੀਰ ਸਿੰਘ ਬਰੁਜ ਕਲਾਰਾ , ਪ੍ਰਧਾਨ ਲਾਡੀ ਹਠੂਰ, ਨੰਬਰਦਾਰ ਪੰਮਾ ਹਠੂਰ, ਸੁੱਖਾ ਸਿੰਘ ਚਕਰ, ਕਰਮਾਂ ਸਿੰਘ ਚਕਰ, ਹਰਦੀਪ ਸਿੰਘ ਚਕਰ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂਕੇ, ਜੁਗਰਾਜ ਸਿੰਘ ਮਾਣੂਕੇ , ਗੁਰਦੀਪ ਸਿੰਘ,ਮਾਣਾ ਹਠੂਰ,ਆਤਮ ਸਿੰਘ ਭੰਮੀਪੁਰਾ ਆਦਿ ਹਾਜ਼ਰ ਸਨ।