ਜਗਰਾਓਂ, 13 ਸਤੰਬਰ ( ਭਗਵਾਨ ਭੰਗੂ)-ਨਗਰ ਕੋਂਸਲ ਜਗਰਾਉਂ ਵਲੋਂ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ).ਲੁਧਿਆਣਾ ਡਾਕਟਰ ਰੁਪਿੰਦਰ ਪਾਲ ਸਿੰਘ ਅਤੇ ਪ੍ਰਧਾਨ ਜਤਿੰਦਰਪਾਲ ਰਾਣਾ ਜੀ ਅਤੇ ਸੁਖਦੇਵ ਸਿੰਘ ਰੰਧਾਵਾ, ਕਾਰਜ ਸਾਧਕ ਅਫਸਰ ਨਗਰ ਕੌਸਲ ਜਗਰਾਉਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਗੁਰਦੀਪ ਸਿੰਘ, ਅਤੇ (ਸੀ ਐਫ) ਰਮਿੰਦਰ ਕੌਰ ਦੀ ਦੇਖ ਰੇਖ ਵਿੱਚ ਨਗਰ ਕੌਂਸਲ ਦੇ ਹੋਰ ਕਰਮਚਾਰੀਆਂ ਦੀ ਸਹਾਇਤਾ ਨਾਲ ਕਮਲ ਚੌਕ ਵਿੱਚੋ 18 ਕਿੱਲੋ ਪਲਾਸਟਿਕ ਦੇ ਲਿਫਾਫੇ ਜਬਤ ਕੀਤੇ ਅਤੇ 6 ਚਲਾਨ ਕੀਤੇ ਗਏ।ਲੋਕਾ ਨੂੰ ਜਾਗਰੂਕ ਕੀਤਾ ਕਿ ਪਲਾਸਟਿਕ ਦੀ ਵਰਤੋ ਸ਼ਹਿਰ ਲਈ ਹਾਨੀਕਾਰਕ ਹੈ। ਜੋ ਕਿ ਕਈ ਸਾਲਾਂ ਤੱਕ ਗੱਲਦਾ ਨਹੀ ਹੈ ਅਤੇ ਇਸ ਦੇ ਨਾਲ ਕੈਂਸਰ ਵਰਗੀਆ ਕਈ ਭਿਆਨਕ ਬਿਮਾਰੀਆਂ ਪੈਦਾ ਹੁੰਦੀਆ ਹਨ। ਇਸ ਕਰਕੇ ਸਾਰੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾ ਨੂੰ ਅਪੀਲ ਹੈ ਕਿ ਪਲਾਸਟਿਕ ਦੀ ਵਰਤੋ ਨਾ ਕਰ ਕੇ ਸ਼ਹਿਰ ਨੂੰ ਸਵੱਛ ਅਤੇ ਸਾਫ ਸੁਥਰਾ ਰੱਖੋ।ਇਸ ਮੋਕੇ ਰਾਮਪ੍ਰੀਤ ਸਿੰਘ (IEC),ਹਰੀਸ਼ ਕੁਮਾਰ ਕਲਰਕ, ਗਗਨਦੀਪ ਖੁੱਲਰ ਕਲਰਕ, ਮੋਟੀਵੇਟਰ ਸੁਖਵਿੰਦਰ ਸਿੰਘ ਹਾਜਰ ਸਨ।