ਜਗਰਾਓਂ, 25 ਸਤੰਬਰ ( ਭਗਵਾਨ ਭੰਗੂ)-ਨਗਰ ਕੋਂਸਲ ਜਗਰਾਉਂ ਵੱਲੋਂ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਗੁਰਦੀਪ ਸਿੰਘ (ਸੀ ਐਫ) ਰਮਿੰਦਰ ਕੌਰ ਦੀ ਦੇਖ ਰੇਖ ਵਿੱਚ ਸਵੱਛਤਾ ਲੀਗ 2.0 ਪ੍ਰੋਗਰਾਮ ਦੀ ਲੜੀ ਤਹਿਤ “ਸਵੱਛਤਾ ਹੀ ਸੇਵਾ” ਪ੍ਰੋਗਰਾਮ ਤਹਿਤ ਗਾਰਬੇਜ ਸਿਟੀ,ਓ.ਡੀ.ਐਫ,ਸਵੱਛ ਸਰਵੇਖਣ 2023-24 ਤਹਿਤ ਇਕ ਰੋਜਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ (ਸੀ ਐਫ) ਰਮਿੰਦਰ ਕੌਰ ਨੇ ਵਿਸ਼ੇਸ਼ ਤੋਰ ਤੇ ਸਫਾਈ ਸੇਵਕਾਂ ਨੂੰ ਦੱਸਿਆ ਕਿ ਅਗਰ ਜਗਰਾਉਂ ਸ਼ਹਿਰ ਨੂੰ ਵਧਿਆ ਰੈਕਿੰਗ ਹਾਸਲ ਕਰਨੀ ਹੈ ਤਾਂ ਕੂੜਾ ਖੁੱਲੇ ਨੂੰ ਅੱਗ ਨਹੀ ਲਗਾਉਣੀ ਚਾਹੀਦੀ ਹੈ।ਘਰਾਂ ਤੇ ਵਪਾਰਿਕ ਅਦਾਰਿਆ ਦਾ ਕੂੜਾ ਅਲੱਗ-ਅਲੱਗ ਲੈਣਾ ਚਾਹੀਦਾ ਹੈ।ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕੋਈ ਵੀ ਵਿਅਕਤੀ ਸੜਕ ਜਾਂ ਖੁੱਲੇ ਵਿੱਚ ਕੂੜਾ ਸੁਟੱਦਾ, ਖੁੱਲੇ ਵਿੱਚ ਪਿਸ਼ਾਬ ਜਾਂ ਸ਼ੋਚ ਕਰਦਾ ਹੈ ਤੇ ਕੂੜੇ ਨੂੰ ਅੱਗ ਲਗਾਉਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ।ਇਸ ਮੋਕੇ ਅਭੇ ਜੋਸ਼ੀ ਅਕਾਊਂਟੈਂਟ,ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ ਤਾਰਕ ਕਲਰਕ,ਜਗਮੋਹਨ ਸਿੰਘ ਕਲਰਕ,ਗਗਨਦੀਪ ਖੁੱਲਰ ਕਲਰਕ, ਮੋਟੀਵੇਟਰ ਸੁਖਵਿੰਦਰ ਸਿੰਘ ਗੁਰਦੀਪ ਸਿੰਘ, ਸਰਬਜੀਤ ਕੌਰ ਅਤੇ ਹਰਦੀਪ ਸਿੰਘ ਢੋਲਣ, ਮੇਜਰ ਕੁਮਾਰ ਹਾਜਰ ਸਨ।