ਜਗਰਾਓਂ, 27 ਸਤੰਬਰ ( ਅਸ਼ਵਨੀ )-ਸ਼ਹੀਦ ਰਛਪਾਲ ਸਿੰਘ ਨਗਰ ( ਅਲੀਗੜ੍ਹ ) ਵਿਖੇ ਸਰਕਾਰੀ ਪ੍ਰਾਇਰੀ ਸਕੂਲ ਵਿੱਚ ਭੂਮੀ ਪੂਜਨ ਉਪਰੰਤ ਦੋ ਕਮਰਿਆਂ ਦਾ ਨਿਆਣ ਕਾਰਜ ਆਰੰਭ ਕੀਤਾ ਗਿਆ। ਇਸ ਸਮਾਗਮ ਵਿੱਚ ਉਚਚੇ ਤੌਰ ਤੋਂ ਪਹੁੰਚੇ ਵਿਸ਼ੇਸ਼ ਮਹਿਮਾਨ ਚੇਅਰਮੈਨ ਮਨੀਸ਼ ਕਪੂਰ, ਰਾਜਬੀਰ ਸਿੰਘ ਅਤੇ ਹਰਮਨ ਅਰੋੜਾ ਰਾਊੰਡ ਟੇਬਲ ਇੰਡੀਆ 202 ਲੁਧਿਆਣਾ ਨੇ ਪੂਜਾ ਉਪਰੰਤ ਵਿਦਿਆਰਥੀਆਂ ਨੂੰ ਪੈਨਸਿਲ ਬਾਕਸ, ਜਮੈਟਰੀ ਬਾਕਸ ਅਤੇ ਟੀ-ਸ਼ਰਟਾਂ ਆਦਿ ਵੰਡੀਆਂ। ਇਹਨਾਂ ਤੋਂ ਇਲਾਵਾ ਵਿੱਦਿਅਕ ਖੇਤਰ ਵਿੱਚ ਲੰਥੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਅਤੇ ਸਮਾਜ ਭਲਾਈ ਦੇ ਆਪਣੇ ਅਥੱਕ ਯਤਨਾਂ ਲਈ ਜਾਣ ਜਾਂਦੇ ਸਿੱਖ ਸਿੱਖ ਗਰਲਜ਼ ਸੀਨੀਅਰ ਸੇਕੰਡਰੀ ਸਕੂਲ ਸਿਧਵਾਂ ਖੁਰਦ ਤੋਂ ਮੈਡਮ ਜਤਿੰਦਰ ਕੌਰ ਵੀ ਹਾਜ਼ਰ ਹੋਏ। ਜਿਨਾਂ ਨੇ ਆਪਣੀ ਮਾਤ ਭੂਮੀ ਦੀ ਸੇਵਾ ਲਈ ਰਾਊਂਡ ਟੇਬਲ ਇੰਡੀਆ 202 ਲੁਧਿਆਣਾ ਨਾਲ ਸੰਪਰਕ ਕੀਤਾ ਅਤੇ ਇਸ ਕਾਰਜ ਨੂੰ ਨੇਪਰੇ ਚੜਾਇਆ। ਇਸ ਸਮੇਂ ਸਕੂਲ ਦੇ ਹੈੱਡ ਟੀਚਰ ਕੁਲਵੰਤ ਕੌਰ ਸੰਧੂ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਪ੍ਰੋਗ੍ਰਾਮ ਦੀ ਸਮਾਪਤੀ ਤੇ ਰਾਣਾ ਆਲਮਦੀਪ ਅਤੇ ਹੈੱਡ ਟੀਜ਼ਰ ਸੰਧੂ ਵੱਲੋਂ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।