ਮੇਰੇ ਹੱਥੀਂ ਕਿਸਮਤ ਦੀਆਂ ਸੁਨਹਿਰੀ ਘੜੀਆਂ ਨੇ।
ਗ਼ਜ਼ਲ, ਗੀਤ ਤੇ ਨਜ਼ਮਾਂ, ਪਾਤਰ ਦੀਆਂ ਪੜ੍ਹੀਆਂ ਨੇ।
ਮੁਹੱਬਤ ਦੇ ਪਲ ਸਦੀਆਂ ਤੋਂ ਪਾਰ ਲੈ ਜਾਂਦੇ ਨੇ।
ਮੈਂ ਸੱਜਣਾਂ ਦੀਆਂ ਮੂਰਤਾਂ, ਦਿਲ ਵਿਚ ਜੜੀਆਂ ਨੇ।
ਸ਼ਾਇਰਾਂ ਦੇ ਸ਼ਹਿਰ ਆਏ, ਦੇਖ ਖ਼ਾਬ ਉਦਾਸ ਹੋਏ।
ਚਿਰਾਗ ਜਗਾਵਾਂ ਕਿੱਥੇ, ਇਥੇ ਲੱਖਾਂ ਹੀ ਮੜੀਆਂ ਨੇ।
ਮੈਂ ਜਿੰਨ੍ਹਾਂ ਰਾਹਾਂ ‘ਤੇ ਤੁਰਿਆ, ਉਥੇ ਅਜੇ ਹਨੇਰੇ ਨੇ।
ਚਾਨਣ ਹੋਵੇਗਾ, ਮੈਂ ਕਿਤਾਬਾਂ ਹੱਥਾਂ ‘ਚ ਫੜੀਆਂ ਨੇ।
ਸੁਣਿਆਂ, ਕਿ ਇਕ ਯੁੱਗ ਦਾ, ਅੱਜ ਅੰਤ ਹੋਇਆ।
ਸੁਣਾ ਗੀਤ ਕੋਈ ਪਾਤਰ, ਨਬਜ਼ਾਂ ਕਿਉਂ ਖੜੀਆਂ ਨੇ।
ਜਸਵਿੰਦਰ ਸਿੰਘ ਰਾਜ
7009728718