ਜਗਰਾਉਂ, 15 ਮਈ ( ਭਗਵਾਨ ਭੰਗੂ)-ਐਮ .ਐਲ. ਬੀ ਗੁਰੂਕੁਲ ਸਕੂਲ ਜਗਰਾਉਂ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਲਈ ਸਕੂਲ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਕੂਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ।ਜਿਸ ਵਿੱਚ ਬੱਚਿਆਂ ਤੇ ਅਧਿਆਪਕਾਂ ਨੇ ਭਾਗ ਲਿਆ ਤੇ ਨਵੇਂ ਸੈਸ਼ਨ ਵਿੱਚ ਸਕੂਲ ਦੀ ਬਿਹਤਰੀ ਤੇ ਤਰੱਕੀ ਲਈ ਗੁਰੂ ਸਾਹਿਬਾਨ ਜੀ ਤੋ ਆਸ਼ੀਰਵਾਦ ਲਿਆ ਤਾਂ ਜੋ ਸਕੂਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਅੰਤ ਵਿੱਚ ਬੱਚਿਆਂ ਨੂੰ ਦੇਗ ਦਾ ਪ੍ਰਸ਼ਾਦ ਵੰਡ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ।ਅਰਦਾਸ ਵਿੱਚ ਸ਼ਾਮਿਲ ਪਤਵੰਤੇ ਸੱਜਣਾਂ ਵਿੱਚੋਂ ਸਕੂਲ ਦੇ ਪੈਟਰਨ ਰਾਜਿੰਦਰ ਸ਼ਰਮਾ , ਪੈਟਰਨ ਰਵਿੰਦਰ ਸਿੰਘ ਵਰਮਾ ,ਪ੍ਰਧਾਨ ਰਵਿੰਦਰ ਗੁਪਤਾ, ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ, ਉਪ ਪ੍ਰਧਾਨ ਸ਼ਾਮ ਸੁੰਦਰ, ਮੈਂਬਰ ਦਰਸ਼ਨ ਲਾਲ ਸ਼ਮੀ, ਮੈਂਬਰ ਅਕਾਸ਼ ਗੁਪਤਾ ,ਅੰਕੁਰ ਗੋਇਲ , ਗੌਰਵ ਖੁੱਲਰ , ਵਿਨੇ ਕੁਮਾਰ , ਆਰ .ਐਸ. ਐਸ ਜਿਲਾ ਪ੍ਰਚਾਰਕ ਲਵਨੀਸ਼, ਸੁਰੇਸ਼ , ਰਾਕੇਸ਼ ਸਿੰਗਲਾ,ਡਾਕਟਰ .ਬੀ .ਬੀ ਸਿੰਗਲਾ , ਮੇਜਰ ਸਿੰਘ ਦੇਤਵਾਲ , ਬੀਜੇਪੀ ਦੇ ਮਹਿਲਾ ਵਿੰਗ ਅਤੇ ਜ਼ਿਲਾ ਪ੍ਰਧਾਨ ਗੁਰਜੀਤ ਕੌਰ ਗਾਲਿਬ ,ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਪ੍ਰਿੰਸੀਪਲ ਨੀਲੂ ਨਰੂਲਾ ਅਤੇ ਐਮ. ਐਲ. ਬੀ ਗੁਰੂਕੁਲ ਸਕੂਲ ਦੇ ਸ਼ਿਸ਼ੂ ਵਾਟਿਕਾ ਪ੍ਰਮੁੱਖ ਨੀਲਮ ਰਾਣੀ ਸ਼ਾਮਿਲ ਸਨ।