Home Punjab ਪ੍ਰਾਪਰਟੀ ਦੀ ਐਨਓਸੀ ਬਹਾਨੇ ਹੋ ਰਹੀ ਲੁੱਟ ਦਾ ਮਾਮਲਾ ਗਰਮਾਇਆ

ਪ੍ਰਾਪਰਟੀ ਦੀ ਐਨਓਸੀ ਬਹਾਨੇ ਹੋ ਰਹੀ ਲੁੱਟ ਦਾ ਮਾਮਲਾ ਗਰਮਾਇਆ

36
0

ਜਥੇਬੰਦੀਆਂ ਦੇ ਵਫਦ ਨੇ ਐਸਡੀਐਮ ਨੂੰ ਮੰਗ ਪੱਤਰ ਦੇ ਜਾਂਚ ਕਰਵਾਉਣ ਦੀ ਕੀਤੀ ਮੰਗ

ਜਗਰਾਉਂ, 15 ਮਈ ( ਭਗਵਾਨ ਭੰਗੂ, ਜਗਰੂਪ ਸੋਹੀ)- ਇਲਾਕੇ ਦੀਆਂ ਜਨਤਕ /ਸਿਆਸੀ ਜਥੇਬੰਦੀਆਂ ਦਾ ਵਫ਼ਦ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਦੀ ਅਗਵਾਈ ਵਿੱਚ ਸਥਾਨਕ ਐਸ ਡੀ ਐਮ ਗੁਰਬੀਰ ਸਿੰਘ ਕੋਹਲੀ ਨੂੰ ਮਿਲਿਆ। ਵਫ਼ਦ ਨੇ ਲਿਖਤੀ ਮੰਗ-ਪੱਤਰ ਰਾਹੀਂ ਅਧਿਕਾਰੀ ਦੇ ਧਿਆਨ ਚ ਲਿਆਂਦਾ ਕਿ ਪੰਜਾਬ ਸਰਕਾਰ ਦੀਆਂ ਲਿਖਤੀ ਹਿਦਾਇਤਾਂ ਦੇ ਬਾਵਜੂਦ ਮਾਲ ਸ਼ਾਖਾ ਅਤੇ ਨਗਰ ਕੌਂਸਲ ਵੱਲੋਂ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਿਦਾਇਤਾਂ ਮੁਤਾਬਿਕ ਜ਼ਮੀਨ ਦੀ ਰਜਿਸਟਰੀ ਲਈ ਨਗਰ ਕੌਂਸਲ ਦੀ ਹਦੂਦ ਅੰਦਰ ਕਿਸੇ ਵੀ ਤਰ੍ਹਾਂ ਦੇ ਨਾ ਇਤਰਾਜ਼ ਏ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਪਰ ਇਸ ਦੇ ਬਾਵਜੂਦ ਲੋਕਾਂ ਨੂੰ ਇਸ ਸਰਟੀਫਿਕੇਟ ਦੀ ਆੜ ਚ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਮਾਮਲੇ ਚ ਰਿਸ਼ਵਤ ਦੇਣ ਤੇ ਰਜਿਸਟਰੀਆਂ ਹੋ ਵੀ ਜਾਂਦੀਆਂ ਹਨ। ਵਫ਼ਦ ਨੇ ਸਬੰਧਤ ਧਿਰਾਂ ਦੀ ਮੀਟਿੰਗ ਬੁਲਾਕੇ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਇਸ ਤੇ ਐਸ ਡੀ ਐਮ ਜਗਰਾਂਓ ਨੇ ਅੱਜ ਹੀ ਮੀਟਿੰਗ ਸੱਦਣ ਦੇ ਨਿਰਦੇਸ਼ ਜਾਰੀ ਕੀਤੇ। ਵਫ਼ਦ ਨੇ ਕਚਿਹਰੀ ਚ ਵੱਖ ਵੱਖ ਥਾਵਾਂ ਦੇ ਰਜਿਸਟਰੀ ਰੇਟਾਂ ਦੀ ਲਿਸਟ ਦਾ ਬੋਰਡ ਲਗਾਉਣ ਦੀ ਮੰਗ ਕਰਨ ਤੇ ਅਧਿਕਾਰੀ ਨੇ ਅੱਜ ਹੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਵਫ਼ਦ ਨੇ ਕਚਿਹਰੀ ਚ ਚੱਲਦੇ ਭ੍ਰਿਸ਼ਟਾਚਾਰ ਨੂੰ ਫੌਰੀ ਨੱਥ ਪਾਓੁਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਹਾਲਾਤ ਨਾ ਬਦਲਣ ਦੀ ਸੂਰਤ ਚ ਐਸ ਡੀ ਐਮ ਦਫ਼ਤਰ ਮੂਹਰੇ ਰੋਸ ਧਰਨਾ ਦੇਣਾ ਸਾਡੀ ਮਜਬੂਰੀ ਬਣ ਜਾਵੇਗੀ।
ਵਫ਼ਦ ਚ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਆਗੂ ਦਲਜੀਤ ਸਿੰਘ ਰਸੂਲਪੁਰ, ਜਗਦੀਪ ਸਿੰਘ ਕੋਠੇ ਖਜੂਰਾਂ, ਗੁਰਬਖਸ਼ ਸਿੰਘ ਕੋਠੇ ਸ਼ੇਰਜੰਗ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬੂਟਾ ਸਿੰਘ ਹਾਂਸ, ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਲੈਕਚਰਾਰ, ਮਾਸਟਰ ਹਰਬੰਸ ਸਿੰਘ ਅਖਾੜਾ , ਪੇਂਡੂ ਮਜ਼ਦੂਰ ਯੂਨੀਅਨ( ਮਸ਼ਾਲ ) ਦੇ ਆਗੂ ਬਲਦੇਵ ਸਿੰਘ ਫੌਜੀ , ਕੁਲਵਿੰਦਰ ਸਿੰਘ ਢੋਲਣ, ਜਗਦੀਸ਼ ਸਿੰਘ ਕਾਉਂਕੇ ਗੁਰਮੇਲ ਸਿੰਘ ਰੂਮੀ, ਹਰਮਿੰਦਰ ਸਿੰਘ ਐਡਵੋਕੇਟ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਮੈਂਬਰ ਵੱਡੀ ਗਿਣਤੀ ਚ ਹਾਜਰ ਸਨ।

LEAVE A REPLY

Please enter your comment!
Please enter your name here