ਜਗਰਾਉਂ, 26 ਨਵੰਬਰ ( ਰੋਹਿਤ ਗੋਇਲ, ਮੋਹਿਤ ਜੈਨ)-ਦਫਤਰ ਨਗਰ ਕੌਂਸਲ ਜਗਰਾਉਂ ਵਿਖੇ “ਸੰਵਿਧਾਨ ਦਿਵਸ” ਮਨਾਇਆ ਗਿਆ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ, ਮਨੌਹਰ ਸਿੰਘ ਕਾਰਜ ਸਾਧਕ ਅਫਸਰ ਅਤੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਤੇ ਸਭ ਤੋਂ ਪਹਿਲਾਂ ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਉਪਰੰਤ ਸਮੂਹ ਹਾਜਰ ਅਧਿਕਾਰੀਆਂ, ਕਰਮਚਾਰੀਆਂ ਅਤੇ ਕੌਂਸਲਰ ਸਾਹਿਬਾਨ ਵਲੋਂ ਸੰਵਿਧਾਨ ਪ੍ਰਤੀ ਸੁੰਹ ਵੀ ਚੁੱਕੀ ਗਈ। ਇਹ ਸੁੰਹ ਪ੍ਰਧਾਨ ਨਗਰ ਕੌਂਸਲ ਵਲੋਂ ਪੜ੍ਹੀ ਗਈ। ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਨਗਰ ਕੌਂਸਲ ਅਤੇ ਕਾਰਜ ਸਾਧਕ ਅਫਸਰ ਵਲੋਂ ਕਿਹਾ ਗਿਆ ਕਿ ਸੰਨ 1949 ਵਿੱਚ ਅੱਜ ਦੇ ਦਿਨ ਹੀ ਭਾਰਤ ਦੇ ਸੰਵਿਧਾਨ ਨੂੰ ਅਡਾਪਟ ਕੀਤਾ ਗਿਆ ਸੀ ਅਤੇ 26 ਜਨਵਰੀ, 1950 ਨੂੰ ਇਸ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ। ਭਾਰਤ ਦਾ ਸੰਵਿਧਾਨ ਬਹੁਤ ਹੀ ਮਹਾਨ ਹੈ ਜਿਸ ਨੇ ਹਰ ਵਰਗ ਦੇ ਵਿਅਕਤੀ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਹੈ।ਭਾਰਤ ਦੇ ਇਸ ਸੰਵਿਧਾਨ ਦੀ ਮਹਾਨਤਾ ਦੀ ਮਿਸਾਲ ਦੁਨੀਆ ਦੇ ਹੋਰ ਕਿਸੇ ਦੇਸ਼ ਵਿੱਚ ਨਹੀਂ ਮਿਲਦੀ। ਭਾਰਤ ਦੇ ਹਰੇਕ ਨਾਗਰਿਕ ਨੂੰ ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਜੀ ਦੀ ਭਾਰਤ ਦੇਸ਼ ਨੂੰ ਇਸ ਮਹਾਨ ਦੇਣ ਲਈ ਹਮੇਸ਼ਾ ਰਿਣੀ ਰਹਿਣਾ ਚਾਹੀਦਾ ਹੈ। ਭਾਰਤ ਦੇ ਇਸ ਸੰਵਿਧਾਨ ਕਰਕੇ ਹੀ ਅੱਜ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਅਤੇ ਮਜ਼ਬੂਤ ਲੋਕਤੰਤਰ ਹੈ। ਅਜੌਕੇ ਨੌਜਵਾਨ ਪੀੜ੍ਹੀ ਨੂੰ ਭਾਰਤ ਦੇ ਸੰਵਿਧਾਨ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਹੋਰ ਉੱਚੇ ਮੁਕਾਮ ਤੇ ਪਹੁੰਚਾਉਣ ਦੇ ਯਤਨ ਕਰਨੇ ਚਾਹੀਦੇ ਹਨ।ਇਸ ਮੌਕੇ ਤੇ ਉਕਤ ਤੋਂ ਇਲਾਵਾ ਸ੍ਰੀਮਤੀ ਸ਼ਿਖਾ ਬਿਲਡਿੰਗ ਇੰਸਪੈਕਟਰ, ਅਮਨ ਕਪੂਰ ਕੌਂਸਲਰ, ਜਰਨੈਲ ਸਿੰਘ ਕੌਂਸਲਰ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਅਮਰਪਾਲ ਸਿੰਘ ਕਲਰਕ, ਤਾਰਕ ਕਲਰਕ, ਮੇਜਰ ਕੁਮਾਰ, ਸ੍ਰੀ ਜਗਮੋਹਨ ਸਿੰਘ, ਹਰਦੀਪ ਢੌਲਣ, ਮੁਨੀਸ਼ ਕੁਮਾਰ, ਜਸਪ੍ਰੀਤ ਸਿੰਘ, ਸ੍ਰੀਮਤੀ ਸੀਮਾ ਸੀ.ਐਫ., ਮਿਸ ਗਗਨਦੀਪ, ਗਗਨਦੀਪ ਸਿੰਘ ਧੀਰ ਮੋਟੀਵੇਟਰ, ਮਿਸ ਦਮਨਪ੍ਰੀਤ ਕੌਰ ਮੋਟੀਵੇਟਰ, ਦਵਿੰਦਰ ਸਿੰਘ ਗਰਚਾ, ਹਰਪ੍ਰੀਤ ਸਿੰਘ ਜਨੇਤਪੁਰੀਆ ਫਾਇਰਮੈਨ, ਬਲਵੀਰ ਸਿੰਘ ਫਾਇਰ ਡਰਾਈਵਰ, ਪਰਮਜੀਤ ਸਿੰਘ ਛੀਨਾਂ, ਗੁਰਪ੍ਰੀਤ ਸਿੰਘ, ਵਿਸ਼ਾਲ ਟੰਡਨ, ਗੁਰਮੀਤ ਸਿੰਘ, ਮੁਕੇਸ਼ ਕੁਮਾਰ, ਰੋਹਿਤ ਕੁਮਾਰ, ਰਵੀ ਰੰਜਨ, ਸਤਨਾਮ ਸਿੰਘ ਵਿੱਕੀ, ਹੁਕਮਪਾਲ ਸਿੰਘ, ਗੁਰਜੰਟ ਸਿੰਘ, ਤੀਰਥ ਸਿੰਘ, ਆਤਮਾ ਸਿੰਘ, ਹਰਸ਼ ਟੰਡਨ ਹਾਜਰ ਸਨ।
