ਰਾਏਕੋਟ (ਰਾਜੇਸ ਜੈਨ-ਭਗਵਾਨ ਭੰਗੂ) ਸਥਾਨਕ ਬਰਨਾਲਾ ਚੌਂਕ ਵਿਖੇ ਸਥਿਤ ਇੱਕ ਪੇਂਟ ਸਟੋਰ ਵਿਚ ਬੁੱਧਵਾਰ ਸਵੇਰੇ 9.50 ਵਜੇ ਦੇ ਕਰੀਬ ਅਚਾਨਕ ਬਿਜਲੀ ਦੇ ਸਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਪੂਰੀ ਦੁਕਾਨ ਵਿਚਲੇ ਸਾਮਾਨ ਦੇ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਆਸ਼ੂ ਜੈਨ ਪੁੱਤਰ ਗੁਰਮੇਲ ਦਾਸ ਵਾਸੀ ਬੋਪਾਰਾਏ ਖੁਰਦ ਪਿਛਲੇ 5 ਸਾਲ ਤੋਂ ਸਥਾਨਕ ਸ਼ਹਿਰ ਦੇ ਬਰਨਾਲਾ ਚੌਂਕ ਵਿੱਚ ਰੰਗ-ਰੋਗਨ ਦੀ ਦੁਕਾਨ ਚੱਲ ਰਿਹਾ ਹੈ ਅਤੇ ਅੱਜ ਸਵੇਰ 9.35 ਵਜੇ ਦੇ ਕਰੀਬ ਉਹ ਆਪਣੀ ਦੁਕਾਨ ਦੀ ਸਾਫ਼ ਸਫ਼ਾਈ ਕਰਕੇ ਦੂਜੀ ਦੁਕਾਨ ‘ਤੇ ਚਲਾ ਗਿਆ ਪਰ 10-15 ਮਿੰਟਾਂ ਬਾਅਦ ਗੁਆਂਢੀ ਦੁਕਾਨਦਾਰ ਦਾ ਫੋਨ ਆਉਂਦਾ ਕਿ ਤੁਹਾਡੀ ਦੁਕਾਨ ਵਿਚ ਅੱਗ ਲੱਗ ਗਈ ਪਰ ਜਦੋਂ ਉਹ ਦੁਕਾਨ ਤੇ ਆ ਕੇ ਦੇਖਦਾ ਹੈ ਤਾਂ ਦੁਕਾਨ ਵਿਚ ਭਿਆਨਕ ਅੱਗ ਲੱਗੀ ਹੋਈ ਹੈ ਅਤੇ ਦੁਕਾਨ ਵਿੱਚ ਰੱਖਿਆ ਰੰਗ ਰੋਗਨ ਦਾ ਸਮਾਨ ਪੂਰੀ ਤਰ੍ਹਾਂ ਸੜ ਗਿਆ। ਇਸ ਮੌਕੇ ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਗ ਵਧਦੀ ਦੇਖ ਕੇ ਫਾਇਰ ਬ੍ਰਿਗੇਡ ਜਗਰਾਉਂ ਨੂੰ ਫੋਨ ਕੀਤਾ ਜਾਂਦਾ ਹੈ, ਜਿਸ ‘ਤੇ ਸਤਿੰਦਰਪਾਲ ਸਿੰਘ ਫਾਇਰ ਅਫਸਰ ਦੀ ਅਗਵਾਈ ਹੇਠ ਰਾਏਕੋਟ, ਮੁੱਲਾਂਪੁਰ ਤੇ ਜਗਰਾਉਂ ਤੋਂ ਕੁੱਝ ਹੀ ਸਮੇਂ ਵਿੱਚ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਾਰੀ ਜਦੋਂ ਜਹਿਦ ਦੇ ਅੱਗ ‘ਤੇ ਕਾਬੂ ਪਾਉਂਦੇ ਹਨ। ਇਸ ਦੌਰਾਨ ਅੱਗ ਨਾਲ ਦੁਕਾਨ ਵਿਚਲਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਸਗੋਂ ਅੱਗ ਲੱਗਣ ਕਾਰਨ ਦੁਕਾਨ ਦੀ ਇਮਾਰਤ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ।