Home Education ਗੇਟ ਪ੍ਰਰੀਖਿਆ ਦੀ ਜਾਗਰੂਕਤਾ ਬਾਰੇ ਲਾਇਆ ਸੈਮੀਨਾਰ

ਗੇਟ ਪ੍ਰਰੀਖਿਆ ਦੀ ਜਾਗਰੂਕਤਾ ਬਾਰੇ ਲਾਇਆ ਸੈਮੀਨਾਰ

31
0


ਜੰਡਿਆਲਾ ਗੁਰੂ (ਰਾਜਨ ਜੈਨ) ਸਾਡੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰਰੀਖਿਆਵਾਂ ਦਾ ਸਾਹਮਣਾ ਕਰਨ ਲਈ ਹੁਨਰਾਂ ਨਾਲ ਲੈਸ ਕਰਨ ਲਈ ਅੰਮਿ੍ਤਸਰ ਗਰੁੱਪ ਆਫ ਕਾਲਜਿਜ਼, ਅੰਮਿ੍ਤਸਰ ਸਿਖਲਾਈ ਅਤੇ ਪਲੇਸਮੈਂਟ ਸੈੱਲ ਨੇ ਸਾਡੇ ਵਿਦਿਆਰਥੀਆਂ ਨੂੰ ਮੁਕਾਬਲੇ ਲਈ ਗੇ੍ਟ ਪ੍ਰਰੀਖਿਆ ਦੀ ਲੋੜ ਨੂੰ ਸਮਝਣ ਲਈ ਉਤਸ਼ਾਹਿਤ ਕਰਨ ਅਤੇ ਇੱਕ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਗੇਟ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਰਕਾਰ ਪ੍ਰਰੀਖਿਆ ਆਈਆਈਟੀ ਰੁੜਕੀ ਤੋਂ ਡਾ. ਇੰਦਰਦੀਪ ਸਿੰਘ (ਮੁਖੀ ਡਿਜ਼ਾਇਨ ਵਿਭਾਗ) ਪੋ੍ਗਰਾਮ ਦੇ ਬੁਲਾਰੇ ਸਨ। ਉਨਾਂ੍ਹ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕਿਆਂ ਬਾਰੇ ਜਾਗਰੂਕ ਕੀਤਾ ਅਤੇ ਉਨਾਂ੍ਹ ਨੂੰ ਪੜਾਈ ਅਤੇ ਉਦਯੋਗਿਕ ਸਿਖਲਾਈ ਪੋ੍ਗਰਾਮਾਂ ਤੇ ਜਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ। ਉਨਾਂ੍ਹ ਨੇ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਤੇ ਇੰਜੀਨੀਅਰ ਦੇ ਹੁਨਰ ਵਿਚਕਾਰ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਲਗਭਗ 165 ਇੰਜੀਨੀਅਰਿੰਗ ਵਿਦਿਆਰਥੀਆਂ ਨੇ ਭਾਗ ਲਿਆ। ਡਾ. ਗੌਰਵ ਤੇਜਪਾਲ ਪਿੰ੍ਸੀਪਲ ਏਜੀਸੀ ਨੇ ਵਿਦਿਆਰਥੀਆਂ ਨੂੰ ਪੇ੍ਰਿਤ ਕਰਦਿਆਂ ਕਿਹਾ ਏਜੀਸੀ ਨਵੀਨਤਾਕਾਰੀ ਵਿਚਾਰ ਪੈਦਾ ਕਰਨ ਲਈ ਵਿੰਗ ਪ੍ਰਦਾਨ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਚਾਹਵਾਨ ਇੰਜੀਨੀਅਰਿੰਗ ਵਿਦਿਆਰਥੀਆਂ ਲਈ ਇਕ ਅਨਮੋਲ ਪਲੇਟਫਾਰਮ ਹੈ।

LEAVE A REPLY

Please enter your comment!
Please enter your name here