ਰਾਏਕੋਟ, 18 ਦਸੰਬਰ ( ਸੰਜੀਵ ਗੋਇਲ )- ਥਾਣਾ ਸਿਟੀ ਰਾਏਕੋਟ ਦੀ ਪੁਲਸ ਪਾਰਟੀ ਨੇ ਇਕ ਮਹਿਲਾ ਅਧਿਆਪਕ ਤੋਂ ਪਰਸ ਖੋਹ ਕੇ ਭੱਜਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਰਾਏਕੋਟ ਵਿੱਚ ਕੇਸ ਦਰਜ ਕੀਤਾ ਗਿਆ। ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਨੀਤਾ ਅਰੋੜਾ ਵਾਸੀ ਈਦਗਾਹ ਰੋਡ ਰਾਏਕੋਟ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸਰਕਾਰੀ ਅਜੀਤਸਰ ਸਕੂਲ ਰਾਏਕੋਟ ਵਿੱਚ ਅਧਿਆਪਕਾ ਹੈ। ਜਦੋਂ ਉਹ ਛੁੱਟੀ ਤੋਂ ਬਾਅਦ ਸਕੂਲ ਤੋਂ ਘਰ ਜਾ ਰਹੀ ਸੀ ਤਾਂ ਗਲੀ ਵਿੱਚ ਖੜ੍ਹੇ ਇੱਕ ਅਣਪਛਾਤੇ ਲੜਕੇ ਨੇ ਮੇਰੀ ਬਾਂਹ ਵਿੱਚ ਪਾਇਆ ਹੋਇਾ ਮੇਰਾ ਪਰਸ ਖੋਹ ਲਿਆ ਅਤੇ ਉਸਦਾ ਦੂਸਰਾ ਸਾਥੀ ਜੋ ਕਿ ਸਕੂਟਰੀ ਸਟਾਰਟ ਕਰਕੇ ਪਹਿਲਾ ਤੋਂ ਹੀ ਖੜ੍ਹਾ ਸੀ, ਉਹ ਉਸਦੇ ਮਗਰ ਸਕੂਟਰੀ ਤੇ ਬੈਠ ਕੇ ਫਰਾਰ ਹੋ ਗਏ। ਪਰਸ ਵਿੱਚ ਉਸ ਦਾ ਮੋਬਾਈਲ ਫੋਨ, ਨਕਦੀ ਅਤੇ ਹੋਰ ਦਸਤਾਵੇਜ਼ ਸਨ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮਹਿਲਾ ਅਧਿਆਪਕ ਤੋਂ ਪਰਸ ਖੋਹਣ ਵਾਲੇ ਵਿਅਕਤੀਆਂ ਦੀ ਪਛਾਣ ਜਸਕਰਨ ਸਿੰਘ ਉਰਫ ਜੱਸੂ ਅਤੇ ਹਰਪ੍ਰੀਤ ਸਿੰਘ ਉਰਫ ਮੋਟਾ ਵਾਸੀ ਬੁਰਜ ਹਰੀ ਸਿੰਘ ਵਜੋਂ ਹੋਈ ਹੈ। ਸਕੂਟਰੀ ਸਮੇਤ ਦੋਵਾਂ ਨੂੰ ਕਾਬੂ ਕਰਕੇ ਔਰਤ ਕੋਲੋਂ ਖੋਹਿਆ ਪਰਸ ਅਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ।