ਜਗਰਾਓ, 8 ਅਕਤੂਬਰ ( ਲਿਕੇਸ਼ ਸ਼ਰਮਾਂ)-ਪੰਜਾਬ ਸਰਕਾਰ ਅਤੇ ਪੰਜਾਬ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ”ਸੀਜਨ -2 ਕਿੱਕਬਾਕਸਿੰਗ ਖੇਡ ਵਿੱਚ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਖਿਡਾਰੀਆਂ ਨੇ 11 ਗੋਲਡ ,8 ਸਿਲਵਰ ਅਤੇ 7 ਬਰੋਨਜ਼ ਮੈਡਲ ਹਾਸਿਲ ਕੀਤੇ। ਸਕੂਲ ਦੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਕਿੱਕਬਾਸਿੰਗ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਕੁੱਲ 26 ਮੈਡਲ ਹਾਸਲ ਕੀਤੇ। ਸਕੂਲ ਦੇ 11 ਦੇ ਕਰੀਬ ਖਿਡਾਰੀਆਂ ਦੀ ਸਲੈਕਸ਼ਨ ਮੁਹਾਲੀ ਵਿਖੇ ਹੋ ਰਹੀਆਂ ਪੰਜਾਬ ਰਾਜ ਖੇਡਾਂ (ਕਿੱਕਬਾਕਸਿੰਗ) ਵਿੱਚ ਹੋਈ। ਪ੍ਰਿੰਸੀਪਲ ਵੇਦ ਵ੍ਰਤ ਪਲਾਹ ਜੀ ਨੇ ਇਸ ਵੱਡੀ ਉਪਲੱਬਧੀ ਤੇ ਕਿੱਕ ਬਾਕਸਿੰਗ ਦੇ ਸੀਨੀਅਰ ਕੋਚ ਸੁਰਿੰਦਰ ਪਾਲ ਵਿੱਜ (ਡੀ.ਪੀ.ਈ)ਜੀ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਇਹ ਕਿੱਕਬਕਸਿੰਗ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਮਲਟੀਪਰਪਜ਼ ਹਾਲ ਵਿੱਚ ਡੀਐਸਉ ਰੁਪਿੰਦਰ ਸਿੰਘ ਬਰਾੜ ਦੇ ਦਿਸਾ ਨਿਰਦੇਸ ਦੇ ਤਹਿਤ ਹੋਈ। ਜਿਸ ਵਿੱਚ ਅੰਡਰ 14 ਦੇ -28 ਕਿਲੋ ਪਰਵ ਗਰਗ ਗੋਲਡ ,-32 ਕਿਲੋ ਵਿੱਚ ਯੁਵਰਾਜ ਗੁਪਤਾ ਸਿਲਵਰ ਮੈਡਲ,-42 ਕਿਲੋ ਵਿੱਚ ਅਸ਼ਪ੍ਰੀਤ ਸਿੰਘ ਗੋਲਡ ,-47 ਦਕਸ਼ ਬਹਿਲ ਸਿਲਵਰ ਮੈਡਲ ,-47 ਕਿਲੋ ਵਿੱਚ ਮਾਧਵਨ ਕਾਲੀਆ ਬਰੋਨਜ਼ ਮੈਡਲ ,ਗੁਰਜੋਤ ਸਿੰਘ ਸਿਲਵਰ ਮੈਡਲ, ਅੰਨਸੂ਼ਮਨ ਸਿਲਵਰ ਮੈਡਲ,+47 ਕਿਲੋ ਵਿੱਚ ਆਦਿਤ ਮਿੱਤਲ ਬਰੋਨਜ਼ ਮੈਡਲ,-37ਵਿੱਚ ਏਂਜਲ ਸਿੰਗਲਾ ਸਿਲਵਰ ਮੈਡਲ,-47 ਵਿੱਚ ਯਸਿਕਾ ਗਰਗ ਗੋਲਡ ਮੈਡਲ,-50 ਵਿੱਚ ਅਰਾਧਿਆ ਬਾਵਾ ਬਰੋਨਜ਼ ਮੈਡਲ, ਅੰਡਰ -17ਵਿੱਚ-46 ਕਿੱਲੋ ਵਿੱਚ ਹਰਨੂਰ ਕੌਰ ਬਰੋਨਜ਼ ,-50 ਵਿਚ ਰਾਧਿਕਾ ਜਿ਼ੰਦਲ ਸਿਲਵਰ ਅਤੇ ਪ੍ਰਤਿਭਾ ਸ਼ਰਮਾ ਨੇ ਗੋਲਡ ਮੈਡਲ ਹਾਸਿਲ ਕੀਤਾ।-65 ਕਿੱਲੋ ਵਿੱਚ ਸ਼ਾਈਨਾ ਕਤਿਆਲ ਗੋਲਡ,+65 ਵਿੱਚ ਗੁਣਵੀਨ ਕੌਰ ਗੋਲਡ ਮੈਡਲ,-46 ਕਿਲੋ ਵਿੱਚ ਕੀਰਤ ਕੌਰ ਸਿਲਵਰ ਮੈਡਲ,-65 ਪੀ.ਐਫ ਵਿੱਚ ਏੰਜਲ ਗੁਪਤਾ ਗੋਲਡ,+65 ਪੀ.ਐਫ ਕਸ਼ਿਸ਼ ਸਿਲਵਰ, ਜਪਜੀਤ ਕੌਰ ਬਰੋਨਜ਼ ਮੈਡਲ, ਅੰਡਰ 17 ਲੜਕਿਆਂ ਵਿੱਚ ਵਿਚ+69 ਕਿੱਲੋ ਵਿੱਚ ਸ਼ਿਵਾਲਿਕ ਬਾਂਸਲ ਗੋਲਡ, ਕ੍ਰਿਸ਼ ਗਰਗ ਸਿਲਵਰ,-52 ਪੀ.ਐਫ ਵਿੱਚ ਬਾਗੀਸ਼ ਢੰਡਾ ਸਿਲਵਰ ਮੈਡਲ,-57 ਅੰਕੁਸ਼ ਬਾਂਸਲ ਗੋਲਡ,-69 ਐਲ.ਸੀ ਜੈ ਇੰਦਰ ਸਿੰਘ ਛਾਬੜਾ ਗੋਲਡ ਮੈਡਲ ਅਤੇ ਹਰਕਰਨ ਜੋਤ ਸਿੰਘ ਗਰੇਵਾਲ ਨੇ ਗੋਲਡ ਮੈਡਲ ਹਾਸਿਲ ਕੀਤਾ। ਸਕੂਲ ਆਉਣ ਤੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ, ਸਮੂਹ ਸਕੂਲ ਸਟਾਫ਼ ਅਤੇ ਬੱਚਿਆਂ ਵੱਲੋਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।