Home crime ਲੜਕੀ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਦਾ ਪਿਓ ਨੇ ਕੀਤਾ ਕਤਲ

ਲੜਕੀ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਦਾ ਪਿਓ ਨੇ ਕੀਤਾ ਕਤਲ

63
0


ਪਟਿਆਲਾ(ਭਗਵਾਨ ਭੰਗੂ- ਲਿਕੇਸ ਸ਼ਰਮਾ )ਲੜਕੀ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਦਾ ਪਿਓ ਵੱਲੋਂ ਕਤਲ ਕਰ ਦਿੱਤਾ ਗਿਆ। ਪਿੰਡ ਬੋਲੜ ਕਲਾਂ ਦੀ ਇਕ ਮੋਟਰ ‘ਤੇ ਕਤਲ ਤੋਂ ਬਆਦ ਵਾਰਦਾਤ ਨੂੰ ਸੜਕ ਹਾਦਸਾ ਦਿਖਾਉਣ ਲਈ ਲਾਸ਼ ਮੋਢੇ ‘ਤੇ ਰੱਖ ਕੇ ਸੜਕ ਕਿਨਾਰੇ ਸੁੱਟ ਦਿੱਤੀ ਗਈ। ਇਹ ਖੁਲਾਸਾ ਪੁਲਿਸ ਵੱਲੋਂ ਬੀਤੇ ਦਿਨ ਇਕ ਮਜਦੂਰ ਦੇ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ‘ਚ ਦੇਸੀ ਖੂਬ ਲਾਲ ਵਾਸੀ ਮੁਜ਼ੱਫਰਪੁਰ, ਬਿਹਾਰ ਨੂੰ ਗਿ੍ਫਤਾਰ ਕੀਤਾ ਹੈ।

ਐੱਸਪੀ ਸਰਫਰਾਜ਼ ਆਲਮ ਨੇ ਦੱਸਿਆ ਕਿ 14 ਅਕਤੂਬਰ ਨੂੰ ਬੋਲੜ ਕਲਾਂ ਵਾਸੀ ਗੁਰਦੀਪ ਸਿੰਘ ਨੇ ਸੂਚਨਾ ਦਿੱਤੀ ਸੀ ਕਿ ਉਸਦੇ ਖੇਤ ‘ਚ ਇਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੈ। ਜਿਸ ‘ਤੇ ਐੱਸਆਈ ਸਾਹਿਬ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪੁੱਜੇ ਤੇ ਮੁੱਢਲੀ ਜਾਂਚ ‘ਚ ਕਤਲ ਹੋਣਾ ਪਾਇਆ ਗਿਆ। ਮਿ੍ਤਕ ਦੀ ਪਛਾਣ ਨਰੇਸ਼ ਸਾਹਨੀ ਵਾਸੀ ਪਿਤੋਜੀਆ ਜ਼ਿਲ੍ਹਾ ਮਜ਼ੱਫਰਪੁਰ ਬਿਹਾਰ ਵਜੋਂ ਹੋਈ। ਥਾਣਾ ਸਨੌਰ ਵਿਖੇ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਸੀਆਈਏ ਸਟਾਫ ਟੀਮ ਵੱਲੋਂ ਜਾਂਚ ਸ਼ੁਰੂ ਕੀਤੀ ਗਈ

LEAVE A REPLY

Please enter your comment!
Please enter your name here