ਜਗਰਾਓਂ ,11ਜਨਵਰੀ ( ਬਲਦੇਵ ਸਿੰਘ )-ਨਾਨਕਸਰ ਸੰਪਰਦਾਇ ਦੇ ਅਨਮੋਲ ਰਤਨ ਸੱਚਖੰਡ ਵਾਸੀ ਸੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਬਰਸੀ ਸਬੰਧੀ ਜਪ ਤਪ ਸਮਾਗਮ ਸ਼ੁਰੂ ਹਨ। ਜਿਨ੍ਹਾਂ ਦੇ ਭੋਗ ਇੱਕ ਮਾਘ (14 ਜਨਵਰੀ) ਨੂੰ ਨਾਨਕਸਰ ਕਲੇਰਾਂ ( ਸਥਾਨ ਸੰਤ ਬਾਬਾ ਪ੍ਰਤਾਪ ਸਿੰਘ ਜੀ) ਵਿਖੇ ਸਵੇਰੇ 9 ਵਜੇ ਤੋਂ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸ਼ਾਮ 3 ਵਜੇ ਤੱਕ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ। ਜਿਸ ਵਿਚ ਨਾਨਕਸਰ ਸੰਪਰਦਾਇ ਦੇ ਸਮੂਹ ਸੰਤ ਮਹਾਂਪੁਰਸ਼ ਹਾਜ਼ਰੀਆਂ ਭਰਨਗੇ।ਇਸ ਸਮੇਂ ਮਹਾਨ ਕੀਰਤਨੀਏ ਅਤੇ ਢਾਡੀ ਜੱਥੇ ਵੀ ਹਾਜ਼ਰੀਆਂ ਭਰਨਗੇ ।
