ਜਗਰਾਓ, 20 ਨਵੰਬਰ ( ਅਸ਼ਵਨੀ) – ਸੀਨੀਅਰ ਪੱਤਰਕਾਰ ਸੁਖਦੇਵ ਗਰਗ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦਾ ਛੋਟਾ ਭਰਾ ਜਤਿੰਦਰ ਗਰਗ ਉਰਫ਼ ਦੀਪੀ ( 42 ਸਾਲ) ਦਾ ਸੰਖੇਪ ਬਿਮਾਰੀ ਕਾਰਣ ਇਲਾਜ਼ ਅਧੀਨ ਅਪੋਲੋ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਡੇਲੀ ਜਗਰਾਓ ਨਿਊਜ਼ ਦੇ ਮੁੱਖ ਸੰਪਾਦਕ ਹਰਵਿੰਦਰ ਸਿੰਘ ਸੱਗੂ, ਉਪ ਸੰਪਾਦਕ ਰਾਜੇਸ਼ ਜੈਨ, ਐਮ ਡੀ ਭਗਵਾਨ ਭੰਗੂ, ਰੋਹਿਤ ਗੋਇਲ,, ਰਾਜਨ ਜੈਨ, ਬਿਉਰੋ ਚੀਫ ਲਿਕੇਸ਼ ਸ਼ਰਮਾਂ, ਵਿਕਾਸ ਮਠਾੜੂ, ਅਸ਼ਵਨੀ ਕੁਮਾਰ, ਅਨਿਲ ਕੁਮਾਰ, ਸੰਜੀਵ ਗੋਇਲ, ਮੋਹਿਤ ਜੈਨ, ਦੀਪਕ ਗੁੰਬਰ, ਅਨਿਲ ਸੇਠੀ, ਐਡਵੋਕੇਟ ਵਿਜੈ ਕੁਮਾਰ ਬਾਂਸਲ, ਰਜਿੰਦਰ ਸੰਧੂ, ਵਿਵੇਕ ਭਾਰਦਵਾਜ, ਅਕੁੰਸ਼ ਧੀਰ ਤੋਂ ਇਲਾਵਾ ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ਦੀ ਸਮੁੱਚੀ ਟੀਮ ਸੁਖਦੇਵ ਗਰਗ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹੈ। ਜਤਿੰਦਰ ਗਰਗ ਦਾ ਅੰਤਿਮ ਸੰਸਕਾਰ 21 ਨਵੰਬਰ ਸਵੇਰੇ 10.30 ਵਜੇ ਮੰਡੀ ਵਾਲੇ ਸਮਸ਼ਾਨਘਾਟ ਵਿੱਚ ਕੀਤਾ ਜਾਵੇਗਾ।