ਕਿਹਾ- ਮੋਦੀ ਸਰਕਾਰ ਨੇ ਅਡਾਨੀ ਸਮੂਹ ਨੂੰ ਫਾਇਦਾ ਪਹੁੰਚਾਇਆ, ਮੱਧ ਵਰਗੀ ਹੋਏ ਪ੍ਰਭਾਵਿਤ
ਅੰਮ੍ਰਿਤਸਰ (ਬੋਬੀ ਸਹਿਜਲ-ਧਰਮਿੰਦਰ ) ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਵੱਲੋਂ ਐਲਆਈਸੀ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰੀ ਇਕਾਈ ਨੇ ਮਾਲ ਰੋਡ ਸਥਿਤ ਐਲਆਈਸੀ ਦਫ਼ਤਰ ਦੇ ਬਾਹਰ ਜਦੋਂਕਿ ਪੇਂਡੂ ਇਕਾਈ ਨੇ ਰਣਜੀਤ ਐਵੀਨਿਊ ਸਥਿਤ ਐਲਆਈਸੀ ਹੈੱਡਕੁਆਰਟਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।
ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਆਪਣੇ ਕਰੀਬੀਆਂ ਅਤੇ ਅਰਬਪਤੀਆਂ ਨੂੰ ਫਾਇਦਾ ਪਹੁੰਚਾਉਣ ਦੀ ਨੀਤੀ ਕਾਰਨ ਪੂਰਾ ਦੇਸ਼ ਡੁੱਬਣ ਦੇ ਕੰਢੇ ਖੜ੍ਹਾ ਹੈ ਅਤੇ ਇਸ ਦਾ ਸਿੱਧਾ ਅਸਰ ਮੱਧ ਵਰਗ ਦੇ ਲੋਕਾਂ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਅਡਾਨੀ ਸਮੂਹ ਵਿੱਚ ਐਲਆਈਸੀ ਅਤੇ ਐਸਬੀਆਈ ਵਰਗੀਆਂ ਸਰਕਾਰੀ ਸੰਸਥਾਵਾਂ ਦੇ ਬਹੁਤ ਜੋਖਮ ਭਰੇ ਲੈਣ-ਦੇਣ ਅਤੇ ਨਿਵੇਸ਼ ਕੀਤੇ ਹਨ। ਜਿਸ ਨੇ ਭਾਰਤ ਦੇ ਨਿਵੇਸ਼ਕਾਂ LIC ਦੇ 29 ਕਰੋੜ ਪਾਲਿਸੀ ਧਾਰਕ ਅਤੇ SBI ਦੇ 45 ਕਰੋੜ ਖਾਤਾ ਧਾਰਕਾਂ ‘ਤੇ ਸਿੱਧੇ ਤੌਰ ‘ਤੇ ਅਸਰ ਪਾਇਆ ਹੈ।ਦੇਹਤੀ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ LIC ਅਤੇ SBI ਸਾਡੇ ਦੇਸ਼ ਦਾ ਮਾਣ ਹਨ ਅਤੇ ਕਰੋੜਾਂ ਭਾਰਤੀਆਂ ਦੀ ਕਮਾਈ ਇਸ ‘ਤੇ ਨਿਰਭਰ ਹੈ। ਕੇਂਦਰ ਸਰਕਾਰ ਨੇ ਆਪਣੇ ਕਰੀਬੀ ਦੋਸਤ ਦੀ ਮਦਦ ਕਰਨ ਦੇ ਇਰਾਦੇ ਨਾਲ ਐਲਆਈਸੀ, ਐਸਬੀਆਈ ਅਤੇ ਹੋਰ ਜਨਤਕ ਖੇਤਰ ਦੇ ਬੈਂਕਾਂ ਨੂੰ ਅਡਾਨੀ ਸਮੂਹ ਵਿੱਚ ਨਿਵੇਸ਼ ਕਰਨ ਲਈ ਮਜਬੂਰ ਕੀਤਾ ਹੈ।
