ਜਗਰਾਓਂ, 20 ਨਵੰਬਰ ( ਲਿਕੇਸ਼ ਸ਼ਰਮਾਂ)-ਸ਼੍ਰੀ ਸਨਾਤਨ ਧਰਮ ਗੋਵਿੰਦ ਗੋਧਾਮ ਅੱਡਾ ਰਾਏਕੋਟ ਜਗਰਾਓਂ ਵਿੱਚ ਪ੍ਰਧਾਨ ਵਿਪਨ ਅੱਗਰਵਾਲ, ਚੇਅਰਮੈਨ ਵਿਨੋਦ ਸਿੰਗਲਾ, ਡਾਕਟਰ ਬੀ ਬੀ ਸਿੰਗਲਾ ਅਤੇ ਹੋਰ ਮੇਂਬਰਾ ਦੀ ਯੋਗ ਅਗਵਾਈ ਹੇਠ ਗੋਪ ਅਸ਼ਟਮੀ ਦਾ ਦਿਹਾੜਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਮਾਜ ਸੇਵੀ ਅਸ਼ੋਕ ਕੁਮਾਰ ਗੁਪਤਾ, ਉਹਨਾਂ ਦੀ ਧਰਮ ਪਤਨੀ ਮਧੂ ਗੁਪਤਾ, ਜੈ ਗੁਪਤਾ ਅਤੇ ਰਿਸ਼ੂ ਗੁਪਤਾ ਨੇ ਮੁੱਖ ਯਜ਼ਮਾਨ ਵਜੋਂ ਹਵਨ ਯੱਗ ਵਿੱਚ ਅਹੁਤੀ ਪਾਈ। ਇਸ ਮੌਕੇ ਉਹਨਾਂ ਵੱਲੋਂ ਗਊ ਦਾਨ ਕੀਤੀ ਗਈ ਅਤੇ ਨਵੀ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਾਰੇ ਭਗਤਾ ਨੇ ਗਊ ਮਾਤਾ ਦੀ ਆਰਤੀ ਵਿੱਚ ਹਿਸਾ ਲਿਆ ਅਤੇ ਗਊਸ਼ਾਲਾ ਲਈ ਆਪਣੀ ਸਮਾਰਥਾਂ ਮੁਤਾਬਿਕ ਦਾਨ ਦਿੱਤਾ। ਸਭ ਲਈ ਗਊਸ਼ਾਲਾ ਕਮੇਟੀ ਵੱਲੋਂ ਭਾਂਡਾਰੇ ਦਾ ਖੁੱਲਾ ਪ੍ਰਬੰਧ ਸੀ. ਮੰਚ ਸੰਚਾਲਣ ਦੀ ਡਿਊਟੀ ਕੈਪਟਨ ਨਰੇਸ਼ ਵਰਮਾ ਨੇ ਬਖੂਬੀ ਨਿਭਾਈ. ਇਸ ਮੌਕੇ ਭੂਸ਼ਣ ਜੈਨ, ਕ੍ਰਿਸ਼ਨ ਗੋਇਲ, ਮੁਨੀਸ਼ ਕਪੂਰ, ਵੀਨਾ ਜੈਨ , ਸੁਭਾਸ਼ ਗੁਪਤਾ, ਸਪਰਾ ਸਾਹਿਬ, ਪ੍ਰਵੀਨ ਗਰਗ, ਜਗਦੀਸ਼ ਓਹਰੀ, ਵੀਨਾ ਮੂਰਤੀ, ਡਾਕਟਰ ਸੁਰਿੰਦਰ ਗੁਪਤਾ, ਡਾਕਟਰ ਰਾਜ ਕੁਮਾਰ ਗਰਗ, ਅਸ਼ੋਕ ਖੰਨਾ, ਬਿਕਰਮ ਬੇਰੀ ਐਡਵੋਕੇਟ, ਅਮਰਜੋਤ ਐਡਵੋਕੇਟ,ਰਾਜੇਸ਼ ਖੰਨਾ, ਵਿਨੈ ਸ਼ਰਮਾ, ਬ੍ਰਿਜ ਲਾਲ, ਪ੍ਰਦੀਪ ਸ਼ਰਮਾ, ਹਰੀਸ਼ ਕੁਮਾਰ, ਅਸ਼ਵਨੀ ਬੱਲੂ , ਸੰਜੀਵ ਵਰਮਾ ਅਤੇ ਗੋਵਿੰਦ ਗੋਧਾਮ ਦੇ ਸਾਰੇ ਮੇਂਬਰ ਹਾਜ਼ਰ ਸਨ।