Home crime ਲੁਧਿਆਣਾ ’ਚ 25 ਲੱਖ ਲੁੱਟ ਦੀ ਗੁੱਥੀ ਪੁਲਿਸ ਨੇ 24 ਘੰਟਿਆਂ ’ਚ...

ਲੁਧਿਆਣਾ ’ਚ 25 ਲੱਖ ਲੁੱਟ ਦੀ ਗੁੱਥੀ ਪੁਲਿਸ ਨੇ 24 ਘੰਟਿਆਂ ’ਚ ਸੁਲਝਾਈ

37
0


ਸਹਾਇਕ ਮੈਨੇਜਰ ਹੀ ਨਿਕਲਿਆ ਮਾਸਟਰਮਾਈਂਡ; 3 ਗ੍ਰਿਫਤਾਰ
ਲੁਧਿਆਣਾ, 29 ਨਵੰਬਰ ( ਭਗਵਾਨ ਭੰਗੂ, ਜਗਰੂਪ ਸੋਹੀ )-ਲੁਧਿਆਣਾ ਦੇ ਢੋਲੇਵਾਲ ਨੇੜੇ ਪੈਟਰੋਲ ਪੰਪ ਦੇ ਮੈਨੇਜਰ ਅਤੇ ਉਸ ਦੇ ਸਹਾਇਕ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਉਸ ਕੋਲੋਂ 25 ਲੱਖ 19,900 ਰੁਪਏ ਵਾਲਾ ਬੈਗ ਖੋਹ ਕੇ ’ਤੇ ਫਰਾਰ ਹੋ ਗਏ ਸਨ। ਪੁਲਸ ਨੂੰ ਇਸ ਮਾਮਲੇ ’ਚ ਵਾਰਦਾਤ ਤੋਂ 24 ਘੰਟੇ ਦੇ ਅੰਦਰ ਹੀ ਇਸ ਲੁੱਟ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਿਚ ਸ਼ਾਮਲ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਮਾਸਟਰਮਾਇੰਡ ਉਨ੍ਹਾਂ ਦਾ ਦਸ ਲਸਾਲ ਪੁਰਾਣਾ ਸਹਾਇਕ ਮੈਨੇਜਰ ਮਲਕੀਤ ਸਿੰਘ ਹੀ ਨਿਕਲਿਆ। ਜਿਸਨੇਂ ਆਪਣੇ ਸਾਥੀ ਸਾਗਰ ਵਿੱਜ ਅਤੇ ਜਤਿੰਦਰ ਸਿੰਘ ਉਰਫ਼ ਜਤਿਨ ( ਉਹ ਵੀ ਪੈਟਰੋਲ ਪੰਪ ਤੇ ਹੀ ਕੈਸ਼ੀਅਰ ਵਜੋਂ ਕੰਮ ਕਰਦਾ ਸੀ ) ਅਤੇ ਜਤਿਨ ਸਵਿਫਟ ਸਕਿਓਰਿਟੀ ਵਿੱਚ ਕੰਮ ਕਰਦਾ ਸੀ, ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਸਹਾਇਕ ਮੈਨੇਜਰ ਮਲਕੀਤ ਸਿੰਘ ਦੀ ਮਿਲੀਭੁਗਤ ਨਾਲ ਅੰਜਾਮ ਦਿੱਤਾ। ਉਨ੍ਹਾਂ ਨੇ ਝਪਟਮਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਕਿਸ ਸਮੇਂ ਪੈਸੇ ਜਮ੍ਹਾਂ ਕਰਵਾਉਣ ਲਈ ਜਾਣਾ ਹੈ ਅਤੇ ਪੈਸੇ ਕਿਸ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਹਨ। ਪੁਲੀਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰਕੇ 24 ਘੰਟਿਆਂ ਵਿੱਚ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ। ਸੀਪੀ ਚਾਹਲ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕੀਤੇ ਬਿਨਾਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਦੋਂ ਪੁਲੀਸ ਵੱਲੋਂ ਮਲਕੀਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੋਵਾਂ ਮੁਲਜ਼ਮਾਂ ਦੇ ਨਾਂ ਦੱਸ ਦਿਤੇ। ਇਨ੍ਹਾਂ ਪਾਸੋਂ 23 ਲੱਖ 41,150 ਰੁਪਏ ਬਰਾਮਦ ਹੋਏ ਹਨ।

LEAVE A REPLY

Please enter your comment!
Please enter your name here