ਜਗਰਾਓਂ, 5 ਦਸੰਬਰ ( ਹਰਪ੍ਰੀਤ ਸਿੰਘ ਸੱਗੂ )- ਲਾਇਨ ਕਲੱਬ ਜਗਰਾਓਂ ਮੇਨ ਵਲੋ ਪ੍ਰਾਇਮਰੀ ਹੈਲਥ ਸੈਂਟਰ ਪਿੰਡ ਜ਼ੰਡੀ ਵਿਖੇ ਮਰੀਜਾਂ ਲਈ ਦਵਾਈਆਂ ਭੇਂਟ ਕੀਤੀਆਂ ਗਈਆਂ। ਇਹ ਦਵਾਈਆਂ ਗੁਰਪ੍ਰੀਤ ਸਿੰਘ ਛੀਨਾਂ ਤੇ ਰਾਜਪ੍ਰੀਤ ਸਿੰਘ ਛੀਨਾਂ ਵੱਲੋ ਆਪਣੇ ਪਿਤਾ ਸਵ. ਅੰਗਦਦੇਵ ਸਿੰਘ ਛੀਨਾਂ ਦੀ ਯਾਦ ਵਿੱਚ ਅਤੇ ਗੁਰਸੇਵਕ ਸਿੰਘ ਭੁੱਲਰ ਵੱਲੋ ਆਪਣੇ ਪਿਤਾ ਸਵ. ਸ. ਦਰਵਾਰਾ ਸਿੰਘ ਭੁੱਲਰ ਜੀ ਦੀ ਯਾਦ ਵਿੱਚ ਦਿੱਤੀਆਂ ਗਈਆਂ। ਏਥੇ ਇਹ ਵੀ ਦੱਸਣਯੋਗ ਹੈ ਕੇ ਇਹ ਪਰਿਵਾਰ ਪਹਿਲਾ ਵੀ ਇਹੋ ਜਿਹੇ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਮੋਢੀ ਰਹਿੰਦਾ ਹੈ। ਸਮੁੱਚੇ ਕਲੱਬ ਵਲੋ ਛੀਨਾ ਤੇ ਭੁੱਲਰ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾਕਟਰ ਪ੍ਰਮਿੰਦਰ ਕੌਰ, ਡਾਕਟਰ ਰਾਜਵੰਤ ਕੌਰ, ਸੁਖਜਿੰਦਰ ਸਿੰਘ ਮੇਲ ਵਰਕਰ, ਅਨੀਤਾ, ਦਵਿੰਦਰ ਸਿੰਘ ਛੀਨਾ, ਪਾਲ ਚੰਦ ਸ਼ਰਮਾ, ਮਾਸਟਰ ਮੇਜਰ ਸਿੰਘ, ਕਲੱਬ ਪ੍ਰਧਾਨ ਅਮਰਿੰਦਰ ਸਿੰਘ, ਕੈਸ਼ੀਅਰ ਗੁਰਪ੍ਰੀਤ ਸਿੰਘ ਛੀਨਾ, ਪੀ.ਆਰ. ਉ. ਰਾਜਿੰਦਰ ਸਿੰਘ ਢਿੱਲੋ, ਡਿਪਟੀ ਡਿਸਟ੍ਰਿਕ ਗਵਰਨਰ ਸੈਕਟਰੀ ਲਾਇਨ ਦਵਿੰਦਰ ਸਿੰਘ ਤੂਰ, ਲਾਇਨ ਇੰਦਰਪਾਲ ਸਿੰਘ ਢਿੱਲੋਂ, ਨਿਰਭੈ ਸਿੰਘ ਸਿੱਧੂ, ਹਰਮਿੰਦਰ ਸਿੰਘ ਬੋਪਾਰਾਏ ਅਤੇ ਜਸਜੀਤ ਸਿੰਘ ਮੱਲ੍ਹੀ ਹਾਜ਼ਿਰ ਸਨ।