ਜਗਰਾਉਂ,7 ਸਤੰਬਰ ( ਚਰਨਜੀਤ ਢਿੱਲੋਂ) -ਦੁਨੀਆਂ ਦੇ 116 ਦੇਸ਼ਾਂ’ਚ ਸਥਾਪਿਤ ਸਮਾਜ਼ ਸੇਵੀ ਸੰਸਥਾ ਲਾਇਨ’ਜ ਕਲੱਬ ਦੀ ਇਕਾਈ ਲਾਇਨ’ਜ ਕਲੱਬ ਜਗਰਾਉਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਦੇ ਬੱਚਿਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦੇ ਹੋਏ ਠੰਡੇ ਪਾਣੀ ਕਰਨ ਵਾਲਾ ਬਿਜ਼ਲਈ ਕੂਲਰ ਲਗਵਾ ਕੇ ਦਿੱਤਾ।ਬੱਚਿਆਂ ਲਈ ਇਹ ਖਾਸ ਤੋਹਫਾ ਲਾਇਨ’ਜ ਕਲੱਬ ਦੇ ਸਾਬਕਾ ਪ੍ਰਧਾਨ ਲਾਇਨ ਗੁਰਤੇਜ ਸਿੰਘ ਗਿੱਲ(ਐਡਵੋਕੇਟ),ਸੇਵਾ ਮੁੱਕਤ ਪ੍ਰਿੰਸੀਪਲ ਲਖਵੰਤ ਕੌਰ ਗਿੱਲ ਦੇ ਸਮਾਜ਼ ਸੇਵੀ ਪਿਤਾ ਸਵ.ਹਰਜੀਤ ਸਿੰਘ ਦੀ ਨਿੱਘੀ ਯਾਦ’ਚ ਕਲੱਬ ਵੱਲੋਂ ਭੇਟ ਕੀਤਾ ਗਿਆ।ਪ੍ਰੋਜੈਕਟ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਲਾਇਨ’ਜ ਕਲੱਬ ਦੇ ਪ੍ਰਧਾਨ ਸੁਭਾਸ਼ ਕਪੂਰ ਨੇ ਪਿੰਡ ਦੇ ਸਰਪੰਚ ਅਵਤਾਰ ਸਿੰਘ,ਪ੍ਰਿੰਸੀਪਲ ਹਰਪ੍ਰੀਤ ਸਿੰਘ ਨੂੰ ਕੂਲਰ ਭੇਟ ਕਰਦਿਆਂ ਆਖਿਆ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਬੇਟ ਖੇਤਰ ਦੇ ਹੋਣਹਾਰ ਅਤੇ ਅਗਾਂਹਵਧੂ ਬੱਚਿਆਂ ਦੀ ਮੰਗ ਨੂੰ ਪੂਰਾ ਕਰ ਸਕੇ ਹਾਂ।ਉਨ੍ਹਾਂ ਤੋਂ ਬਾਅਦ ਲਾਇਨ ਚਰਨਜੀਤ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਸਵ.ਹਰਜੀਤ ਸਿੰਘ ਦੇ ਪਰਿਵਾਰ ਦਾ ਧੰਨਵਾਦ ਕੀਤਾ।ਹੋਰਨਾ ਤੋਂ ਇਲਾਵਾ ਇਸ ਛੋਟੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸਕੱਤਰ ਲਾਇਨ ਕੁਲਦੀਪ ਰੰਧਾਵਾ,ਲੈਕਚਰਾਰ ਅੰਮ੍ਰਿਤਪਾਲ ਸਿੰਘ ਲਾਇਨ ਸਤਪਾਲ ਗਰੇਵਾਲ,ਲਾਇਨ ਐਸ,ਪੀ ਸਿੰਘ,ਲਾਇਨ ਇੰਜ਼ਨਿਅਰ ਅੰਮ੍ਰਿਤ ਸਿੰਘ ਥਿੰਦ ਨੇ ਸ਼ਬਦਾਂ ਦੀ ਸਾਂਝ ਪਾਈ।ਇਸ ਮੌਕੇ ਕਾਮਰੇਡ ਨਛੱਤਰ ਸਿੰਘ,ਜਗਦੇਵ ਸਿੰਘ,ਕੁਲਦੀਪ ਸਿੰਘ,ਸੁਖਦੇਵ ਸਿੰਘ,ਬੀਰਿੰਦਰ ਸਿੰਘ ਗਿੱਲ,ਸਤਪਾਲ ਨਿਝਾਵਨ,ਗੁਲਵੰਤ ਸਿੰਘ ਗਿੱਲ ਆਦਿ ਪਤਵੰਤੇ ਹਾਜ਼ਰ ਸਨ।