ਹੇਰਾਂ 11 ਜੂਨ (ਜਸਵੀਰ ਸਿੰਘ ਹੇਰਾਂ):ਬੀਤੇ ਦਿਨੀ ਭਾਈ ਰਾਜਪਾਲ ਸਿੰਘ ਹੇਰਾਂ ਆਪਣੇ ਸੁਵਾਸਾਂ ਦੀ ਪੂੰਜੀ ਭੋਗ ਗੁਰੂ ਚਰਨਾ ਵਿੱਚ ਜਾ ਬਰਾਜੇ ਸਨ,ਜਿੰਨਾਂ ਦੀ ਅੱਜ ਪਿੰਡ ਹੇਰਾਂ ਵਿਖੇ ਅੰਤਿਮ ਅਰਦਾਸ ਹੋਈ।ਅੰਮ੍ਰਿਤ ਵੇਲੇ ਆਰੰਭ ਸ੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਰਾਗੀ ਭਾਈ ਬਲਵਿੰਦਰ ਸਿੰਘ ਜੱਟਪੁਰੀ,ਭਾਈ ਗੁਰਮੇਲ ਸਿੰਘ ਸਵੱਦੀ ਅਤੇ ਸੰਤ ਬਾਬਾ ਬਲਜਿੰਦਰ ਸਿੰਘ ਚਰਨਘਾਟ ਵਾਲਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਮੌਤ ਬਾਰੇ ਚਾਨਣਾ ਪਾਇਆ।ਸਰਧਾਜ਼ਲੀ ਸਮਾਗਮ ਵਿੱਚ ਪਹੁੰਚੇ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸੋ੍ਰਮਣੀ ਕਮੇਟੀ ਨੇ ਸਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਅੱਜ ਸਾਡਾ ਨਿੱਧੜਕ ਯੋਧਾ ਸਾਡੇ ਤੋਂ ਹਮੇਸਾ ਲਈ ਗੁਰੂ ਸਾਹਿਬ ਦੇ ਚਰਨਾ ਵਿੱਚ ਚਲਿਆ ਗਿਆ,ਜਿਸ ਦੀ ਘਾਟ ਹਮਂੇਸਾ ਰੜਕਦੀ ਰਹੇਗੀ।ਉਹਨਾਂ ਕਿਹਾ ਇਹ ਗੁਰੂ ਸਾਹਿਬ ਭਾਣਾ ਸ਼ਾਨੂੰ ਮਿੱਠਾ ਕਰਕੇ ਮੰਨਣਾ ਪੈਂਦਾ ਹੈ।ਉਹਨਾਂ ਵੱਲੋਂ ਭਾਈ ਰਾਜਪਾਲ ਸਿੰਘ ਵੱਡੇ ਸਪੁੱਤਰ ਪ੍ਰਭਜੋਤ ਸਿੰਘ ਨੂੰ ਦਸਤਾਰ ਵੀ ਭੇਟ ਕੀਤੀ ਗਈ।ਮੈਨੇਜਰ ਮਹਿੰਦਰ ਸਿੰਘ ਚੁਹਾਨਕੇ ਨੇ ਭਾਵੁਕ ਬੋਲਾਂ ਨਾਲ ਕਿਹਾ ਅੱਜ ਅਸੀ ਇੱਕ ਅਨਮੋਲ ਹੀਰਾ ਹਮੇਸਾ ਲਈ ਖੋ ਚੁੱਕੇ ਹਾਂ,ਉਹਨਾਂ ਕਿਹਾ ਪ੍ਰਮਾਤਮਾ ਵੀ ਚੰਗੇ ਬੰਦਿਆਂ ਨੂੰ ਆਪਣੇ ਕੋਲ ਜਲਦੀ ਹੀ ਬੁਲਾ ਲੈਂਦਾ ਹੈ,ਪਰ ਅੱਜ ਉਹਨਾਂ ਦੇ ਜਾਣ ਨਾਲ ਪਰਿਵਾਰ ਨੂੰ ਹੀ ਨਹੀ ਦੋਸਤਾਂ ਤੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ।ਬਾਬਾ ਸੁਖਦੇਵ ਸਿੰਘ ਨਹਿੰਗ ਜੱਥੇਬੰਦੀ ਸੋ੍ਰਮਣੀ ਪੰਥ ਅਕਾਲੀ ਦਸ਼ਮੇਸ ਤਰਨਾ ਦਲ ਨੇ ਕਿਹਾ ਅੱਜ ਭਾਈ ਰਾਜਪਾਲ ਸਿੰਘ ਦੀ ਧਰਮਪਤਨੀ ਹੀ ਹੁਣ ਰਾਜਪਾਲ ਸਿੰਘ ਬਣੇ ਅਤੇ ਆਪਣੇ ਦੋ ਪੁੱਤਰਾਂ ਨੂੰ ਰਾਜਪਾਲ ਸਿੰਘ ਬਣਾਵੇ ਤਾਂ ਜੋ ਸਮਾਜ ਲਈ ਭਾਈ ਰਾਜਪਾਲ ਸਿੰਘ ਜੋ ਕੰਮ ਅਧੂਰੇ ਛੱਡ ਗਿਆ ਉਹਨਾਂ ਨੂੰ ਪੂਰਾ ਕੀਤਾ ਜਾਵੇ।ਪ੍ਰੀਤਮ ਸਿੰਘ ਮੁੱਖ ਪ੍ਰਬੰਧਕ ਹਸਪਤਾਲ ਹੇਰਾਂ ਨੇ ਕਿਹਾ ਕਿ ਅੱਜ ਅਸੀ ਉਸ ਸੱਚੀ ਰੂਹ ਦੀ ਯਾਦ ਵਿੱਚ ਜੁੜੇ ਹਾਂ ਜੋ ਸਮਾਜ ਦੀ ਸੇਵਾ ਲਈ ਹਮੇਸਾ ਤੱਤਪਰ ਰਹਿੰਦੀ ਸੀ।ਸਾਬਕਾ ਸਰਪੰਚ ਮਾਸਟਰ ਹਰਨੇਕ ਸਿੰਘ ਨੇ ਆਈ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਸਰਪੰਚ ਕੁਲਵੀਰ ਸਿੰਘ ਹੇਰਾਂ,ਭਾਈ ਧਰਮਪਾਲ ਸਿੰਘ,ਪ੍ਰਧਾਨ ਦਰਸ਼ਨ ਸਿੰਘ,ਚੇਅਰਮੈਨ ਚੰਦ ਸਿੰਘ ਡੱਲਾ,ਜਸਾਪਲ ਸਿੰਘ ਹੇਰਾਂ ਮੁੱਖ ਸੰਪਾਦਕ ਪਹਿਰੇਦਾਰ,ਸਰਪੰਚ ਮਨਜੀਤ ਸਿੰਘ ਤੁਗਲ,ਸਰਪੰਚ ਨਿਰਭੈ ਸਿੰਘ ਰਾਜੋਆਣਾ,ਮੈਨੇਜਰ ਨਿਰਭੈ ਸਿੰਘ ਚੀਮਨਾਂ,ਤਰਸ਼ੇਮ ਸਿੰਘ ਪਮਾਲ,ਸੰਦੀਪ ਸਿੰਘ ਸੂਜਾਪੁਰ,ਸੰਤ ਬਾਬਾ ਲਖਵੀਰ ਸਿੰਘ ਭੈਣੀ,ਬਾਬਾ ਪ੍ਰਮਿੰਦਰ ਸਿੰਗ ਕੁਲਾਰ,ਸੁਖਵਿੰਦਰ ਸਿੰਘ ਹਲਵਾਰਾ,ਸਰਪੰਚ,ਹਰਜੀਤ ਸਿੰਘ ਕੁਲਾਰ,ਸਰਪੰਚ ਲਖਵਿੰਦਰ ਸਿੰਘ,ਅਜੀਤਪਾਲ ਸਿੰਘ ਤੋਂ ਇਲਾਵਾ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜ਼ਰ ਸਨ।