Home crime ਭੈਣ ਦੇ ਵਿਆਹ ਲਈ ਜੋੜੇ 9 ਲੱਖ ਰੁਪਏ ਤੇ ਗਹਿਣੇ ਚੋਰੀ, ਘਰ...

ਭੈਣ ਦੇ ਵਿਆਹ ਲਈ ਜੋੜੇ 9 ਲੱਖ ਰੁਪਏ ਤੇ ਗਹਿਣੇ ਚੋਰੀ, ਘਰ ਦੀ ਤੀਜੀ ਮੰਜ਼ਿਲ ‘ਤੇ ਰਹਿੰਦੀ ਕਿਰਾਏਦਾਰਨੀ ਨਿਕਲੀ ਮਾਸਟਰਮਾਈਂਡ

42
0


ਲੁਧਿਆਣਾ, 24 ਦਸੰਬਰ (ਭਗਵਾਨ ਭੰਗੂ) : ਚਿਕਨ ਦੀ ਸਪਲਾਈ ਕਰਨ ਵਾਲੇ ਵਿਅਕਤੀ ਵੱਲੋਂ ਭੈਣ ਦੇ ਵਿਆਹ ਲਈ ਜੋੜ ਕੇ ਰੱਖੇ ਗਏ 9 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਚੋਰੀ ਹੋ ਗਏ। ਇਸ ਮਾਮਲੇ ’ਚ ਜਦ ਤਫ਼ਤੀਸ਼ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ, ਬਲਕਿ ਘਰ ਦੀ ਤੀਸਰੀ ਮੰਜ਼ਿਲ ’ਤੇ ਰਹਿਣ ਵਾਲੀ ਕਿਰਾਏਦਾਰ ਔਰਤ ਹੈ। ਇਸ ਮਾਮਲੇ ’ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਬਿਹਾਰੀ ਕਾਲੋਨੀ ਵਾਸੀ ਔਰਤ ਜਮੀਲਾ ਖਾਤੂਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਕੁਝ ਗਹਿਣੇ ਬਰਾਮਦ ਕਰ ਲਏ ਹਨ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਿਹਾਰੀ ਕਾਲੋਨੀ ਦੇ ਰਹਿਣ ਵਾਲੇ ਜਾਵੇਦ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਦੇ ਵਿਆਹ ਲਈ 9 ਲੱਖ ਰੁਪਏ ਤੇ ਗਹਿਣੇ ਰੱਖੇ ਹੋਏ ਸਨ। ਸਾਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ। ਕੁਝ ਹੀ ਦਿਨਾਂ ਬਾਅਦ ਲੜਕੀ ਦਾ ਵਿਆਹ ਲੁਧਿਆਣਾ ਦੇ ਸ਼ੇਰਪੁਰ ਇਲਾਕੇ ’ਚ ਹੋਣਾ ਹੈ। ਕੁਝ ਦਿਨ ਪਹਿਲਾਂ ਜਾਵੇਦ ਨੇ ਜਦ ਗਹਿਣੇ ਅਤੇ ਨਕਦੀ ਚੈੱਕ ਕਰਨ ਲਈ ਅਲਮਾਰੀ ਖੋਲ੍ਹੀ ਤਾਂ ਉਸ ਦੇ ਹੋਸ਼ ਉਡ ਗਏ। ਰਕਮ ਅਤੇ ਗਹਿਣੇ ਚੋਰੀ ਹੋ ਚੁੱਕੇ ਸਨ। ਉਸ ਨੇ ਮਾਮਲਾ ਥਾਣਾ ਮੋਤੀ ਨਗਰ ਦੀ ਪੁਲਿਸ ਦੇ ਧਿਆਨ ’ਚ ਲਿਆਂਦਾ। ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਜਾਵੇਦ ਦੇ ਕਿਰਾਏ ’ਤੇ ਰਹਿਣ ਵਾਲੀ ਜਮੀਲਾ ਖਾਤੂਨ ਨੇ ਦਿੱਤਾ ਹੈ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਉਕਤ ਔਰਤ ਨੂੰ ਗਿ੍ਰਫ਼ਤਾਰ ਕਰ ਕੇ ਉਸ ਕੋਲੋਂ ਕੁਝ ਗਹਿਣੇ ਬਰਾਮਦ ਕਰ ਲਏ ਹਨ।

LEAVE A REPLY

Please enter your comment!
Please enter your name here