ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-ਪਿੰਡ ਡੱਲਾ ਤੋ ਦੇਹੜਕਾ ਰੋਡ ਤੇ ਮਰੂਤੀ ਕਾਰ ਅਤੇ ਕੈਂਟਰ ਦੀ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ ਚਾਰ ਵਿਅਕਤੀਆ ਦਾ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਸੁਖਦੇਵ ਸਿੰਘ (30) ਪੁੱਤਰ ਭੋਲਾ ਸਿੰਘ ਜੋ ਮਰੂਤੀ ਕਾਰ ਨੰਬਰ ਪੀ ਬੀ 3630-0166 ਤੇ ਆਪਣੇ ਪਰਿਵਾਰ ਸਮੇਤ ਪਿੰਡ ਦੇਹੜਕਾ ਤੋ ਆਪਣੇ ਪਿੰਡ ਡੱਲਾ ਨੂੰ ਆ ਰਿਹਾ ਸੀ ਤਾਂ ਪਿਛਲੇ ਪਾਸੇ ਤੋ ਕਵਾੜ ਦੇ ਭਰੇ ਕੈਟਰ ਨੰਬਰ ਪੀ ਬੀ 13 ਯੂ 9865 ਨੇ ਮਰੂਤੀ ਕਾਰ ਨੂੰ ਟੱਕਰ ਮਾਰ ਦਿੱਤੀ।ਟੱਕਰ ਇੰਨੀ ਜਬਰਦਸਤ ਸੀ ਕਿ ਕੈਂਟਰ ਮਰੂਤੀ ਕਾਰ ਤੇ ਜਾ ਚੜਿਆ ਜਿਸ ਨੂੰ ਜੇ ਬੀ ਸੀ ਅਤੇ ਪਿੰਡ ਡੱਲਾ-ਦੇਹੜਕਾ ਦੇ ਲੋਕਾ ਨੇ ਕਾਫੀ ਜੱਦੋ-ਜਹਿਤ ਕਰਕੇ ਬਾਹਰ ਕੱਢਿਆ।ਇਸ ਹਾਦਸੇ ਵਿਚ ਸੁਖਦੇਵ ਸਿੰਘ (30) ਦੀ ਮੌਤ ਹੋ ਗਈ ਹੈ।ਚਰਨਜੀਤ ਕੌਰ ਪਤਨੀ ਸਵਰਨਜੀਤ ਸਿੰਘ,ਕਿਰਨਜੀਤ ਕੌਰ ਪਤਨੀ ਧਰਮਜੀਤ ਸਿੰਘ ਇੱਕ ਚਾਰ ਸਾਲਾ ਦੀ ਲੜਕੀ ਅਤੇ ਦੋ ਸਾਲਾ ਦਾ ਲੜਕਾ ਜਖਮੀ ਹਨ ਜਿਨ੍ਹਾ ਨੂੰ ਜਗਰਾਉ ਦੇ ਇੱਕ ਨਿਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਹੈ।ਕੈਟਰ ਦਾ ਡਰਾਇਵਰ ਮੌਕੇ ਤੋ ਫਰਾਰ ਹੈ ਇਸ ਹਾਦਸੇ ਦੀ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸੁਰਜੀਤ ਸਿੰਘ ਤਫਤੀਸ ਕਰ ਰਹੇ ਹਨ।