ਫਿਰੋਜ਼ਪੁਰ 09 ਜਨਵਰੀ 2024 (ਸੁਨੀਲ ਸੇਠੀ )
ਇੱਕ ਪਤੰਗ ਉਡਾਉਣ ਵਾਲਾ ਧਾਗਾ ਜਿਸਨੂੰ ਕਿਲਰ ਥਰੈਡ ਦੇ ਨਾਂਅ ਵਜੋਂ ਵੀ ਜਾਣਿਆ ਜਾਂਦਾ ਹੈ । ਇਹ ਬੇਹੱਦ ਹੀ ਖ਼ਤਰਨਾਕ ਡੋਰ ਹੈ , ਜੋ ਕਿ ਬਚੇ ਹੋਣ ਜਾ ਵੱਡੇ ਜਾ ਫਿਰ ਬਜ਼ੁਰਗਾਂ ਲਈ ਤਾ ਖ਼ਤਨਾਕ ਹੈ ਹੀ ਸਗੋਂ ਇਹ ਜਾਨਵਰਾਂ ਅਤੇ ਅਸਮਾਨ ਚ ਉੱਡਣ ਵਾਲੇ ਪਰਿੰਦਿਆਂ ਲਈ ਵੀ ਬਹੁਤ ਖ਼ਤਰਨਾਕ ਸਾਬਿਤ ਹੋ ਰਹੀ ਹੈ ।ਇਹ ਤਾਗਾ ਹਰ ਕਿਸੇ ਲਈ ਖ਼ਤਰੇ ਜਾਂ ਸੱਟ ਦਾ ਕਾਰਨ ਬਣਦਾ ਹੈ । ਅਸੀਂ ਆਮ ਸੁਣਦੇ ਹੈ ਕੇ ਕਿਸੇ ਦਾ ਚਾਈਨੀਜ਼ ਡੋਰ ਨਾਲ ਗਲਾ ਵੱਡੀਆਂ ਗਿਆ ਜਾਂ ਨੱਕ ਵੱਡੀਆਂ ਗਿਆ ਜਾਂ ਉਂਗਲਾਂ ਵੱਡੀਆਂ ਗਈਆਂ ਜਾਂ ਐਕਸੀਡੈਂਟ ਹੋ ਗਿਆ । ਚਾਈਨੀਜ਼ ਧਾਗਾ ਬਾਜ਼ਾਰ ਵਿੱਚ ਉਪਲਬਧ ਹੈ। ਅਜਿਹੀ ਸਿੰਥੈਟਿਕ ਤਾਰਾਂ ਦੀ ਵਰਤੋਂ ਨੂੰ ਰੋਕਣ ਲਈ ਕਾਨੂੰਨ ਹਨ, ਪਰ ਲਾਗੂ ਕਰਨ ਦੀ ਘਾਟ ਹੈ।
ਮਨਦੀਪ ਕੁਮਾਰ ਹੈਡ ਕਾਂਸਟੇਬਲ . ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਰੂਟੀਨ ਗਸ਼ਤ ਦੌਰਾਨ ਇਤਲਾਹ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਗਈ ਤਾ ਬਸਤੀ ਭਟੀਆਂ ਵਾਲੀ ਵਿਖੇ ਪੰਜਾਬ ਮੈਡੀਕਲ ਹਾਲ ਦੇ ਸਾਹਮਣੇ ਗੋਲਡੀ ਪੁੱਤਰ ਖਰੇਤੀ ਲਾਲ ਜੋ ਕੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਚਾਈਨੀਜ਼ ਧਾਗਾ ਵੇਚ ਰਿਹਾ ਹੈ ਅਤੇ ਜੇਕਰ ਛਾਪਾ ਮਾਰਿਆ ਮਾਰੀਆ ਜਾਵੇ ਤਾ ਉਹ ਰੰਗੇ ਹੱਥੀਂ ਫੜਿਆ ਜਾ ਸਕਦਾ ਹੈ ।
ਹਾਲਾਂਕਿ ਬਦਨਾਮ ਚੀਨੀ ਮਾਂਜਾ, ਜੋ ਕਿ ਇੱਕ ਨਾ ਟੁੱਟਣ ਵਾਲਾ ਨਾਈਲੋਨ ਧਾਗਾ ਹੈ, ਜਿਸ ਨੂੰ ਕਈ ਰਾਜਾਂ ਵਿੱਚ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਹ ਅਸਮਾਨੀ ਪ੍ਰਜਾਤੀਆਂ ਅਤੇ ਮਨੁੱਖਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਂਦਾ ਹੈ, ਕੁਝ ਦੁਕਾਨਦਾਰ ਅਜੇ ਵੀ ਇਸ ਖਤਰਨਾਕ ਉਤਪਾਦ ਨੂੰ ਸਟੋਰ ਕਰਕੇ ਵੇਚ ਰਹੇ ਹਨ। ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਇਸ ਦੀ ਲਗਾਤਾਰ ਵਰਤੋਂ ਇਸ ਸਾਲ ਵੀ ਨੁਕਸਾਨ ਕਰੇਗੀ ਅਤੇ ਇਸ ਲਈ ਕੋਈ ਵੀ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਂਦਾ।
ਮੌਕੇ ‘ਤੇ ਪਹੁੰਚੀ ਪੁਲਸ ਨੇ ਗੋਲਡੀ ਦੇ ਘਰ ‘ਤੇ ਛਾਪਾ ਮਾਰ ਕੇ ਚੀਨੀ ਧਾਗੇ ਦੇ 5 ਗੱਟੂ ਬਰਾਮਦ ਕੀਤੇ। ਉਸ ਖ਼ਿਲਾਫ਼ ਧਾਰਾ 188 ਤਹਿਤ ਕੇਸ ਦਰਜ ਕਰਕੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਹਾਲਾਂਕਿ, ਹੋਰ ਜਾਂਚ ਜਾਰੀ ਹੈ।