ਪੱਟੀ ਸਦੀਕ (ਰਾਜੇਸ ਜੈਨ) ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਐੱਸਐੱਸਪੀ ਫਾਜ਼ਿਲਕਾ ਮਨਜੀਤ ਸਿੰਘ ਢੇਸੀ ਦੇ ਦਿ੍ੜ ਇਰਾਦੇ ਅਤੇ ਇੱਛਾ ਸ਼ਕਤੀ ਸਦਕਾ ਉਹਨਾਂ ਦੀ ਰਹਿਨੁਮਾਈ ਹੇਠ ਅਬੋਹਰ ਪੁਲਿਸ ਨੇ ਦੋ ਅਜਿਹੇ ਨੌਜਵਾਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ, ਜੋ ਕਿ ਲਹਿਰ ਵਾਂਗ ਵਾਰਦਾਤ ਨੂੰ ਅੰਜਾਮ ਦੇਣ ਵੱਲ ਵੱਧ ਰਹੇ ਸਨ। ਅਬੋਹਰ ਦੇ ਡੀਐਸਪੀ ਅਰੁਣ ਮੁੰਡਨ ਨੇ ਪ੍ਰਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਰੰਗ ਖੇੜਾ ਚੌਕੀ ਇੰਚਾਰਜ ਪ੍ਰਗਟ ਸਿੰਘ, ਖੂਈਆਂ ਸਰਵਰ ਇੰਚਾਰਜ ਪਰਮਜੀਤ ਕੁਮਾਰ ਅਤੇ ਹੋਰ ਪੁਲੀਸ ਪਾਰਟੀਆਂ ਦੀ ਸਖ਼ਤ ਮਿਹਨਤ ਸਦਕਾ ਗੁਰਨਿਸ਼ਾਨ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਏ. ਗੁਰਸਿਮਰਤ ਸਿੰਘ ਵਾਸੀ ਪਿੰਡ ਸਰਾਵਾਂਬੋਦਲਾ ਅਬੋਹਰ ਪੁਲਿਸ ਨੇ ਗੋਵਿੰਦਗੜ੍ਹ ਰੋਡ ਤੋਂ ਬਲਕਾਰ ਸਿੰਘ ਨੂੰ ਪਲਸਰ ਮੋਟਰਸਾਈਕਲ ਅਤੇ ਕਾਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕੁਝ ਦਿਨ ਪਹਿਲਾਂ ਇਨਾਂ੍ਹ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਬੰਦੂਕ ਦੀ ਨੋਕ ‘ਤੇ ਤਿੰਨ ਮੋਬਾਈਲ ਫੋਨ ਅਤੇ ਕੁਝ ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਸੀ। ਇਹ ਹੋਰ ਵਾਰਦਾਤਾਂ ਕਰਨ ਦੇ ਆਦੀ ਹਨ, ਇਹਨਾਂ ਦੇ ਨਿਸ਼ਾਨੇ ਵਿੱਚ ਪੈਟਰੋਲ ਪੰਪ ਦੇ ਨਾਲ-ਨਾਲ ਅਬੋਹਰ ਮਲੋਟ ਇਲਾਕੇ ਦੀਆਂ ਸੜਕਾਂ ਵੀ ਸ਼ਾਮਲ ਹਨ। ਕੁਝ ਏਕੜ ਵਾਹੀਯੋਗ ਜ਼ਮੀਨ ‘ਤੇ ਰਹਿਣ ਵਾਲੇ ਪਰਿਵਾਰਾਂ ਨਾਲ ਸਬੰਧਤ ਇਹ ਨੌਜਵਾਨ ਵੀ ਨਸ਼ਿਆਂ ਦੇ ਸ਼ੌਕੀਨ ਦੱਸੇ ਜਾਂਦੇ ਹਨ ਅਤੇ ਜਲਦੀ ਪੈਸੇ ਕਮਾਉਣ ਦੀ ਲਾਲਸਾ ਨੇ ਉਨਾਂ੍ਹ ਨੂੰ ਜੁਰਮ ਦੀ ਦੁਨੀਆ ਵਿਚ ਲੈ ਆਏ। ਜਿਸ ਤੋਂ ਬਾਅਦ ਇਨ੍ਹਾਂ ਨੂੰ ਪੁਲਿਸ ਰਿਮਾਂਡ ‘ਚ ਲੈ ਲਿਆ ਗਿਆ ਜਿਸ ਤੋਂ ਬਾਅਦ ਹੋਰ ਜਾਣਕਾਰੀ ਮਿਲ ਸਕੇਗੀ।