Home crime ਸਰਹੱਦੀ ਸੁਰੱਖਿਆ ਬਲ ਨੇ ਖੇਤ ’ਚੋਂ ਫੜਿਆ ਤਸਕਰ, ਮੋਬਾਇਲ, ਪਿਸਤੌਲ, ਮੈਗਜ਼ੀਨ ਤੇ...

ਸਰਹੱਦੀ ਸੁਰੱਖਿਆ ਬਲ ਨੇ ਖੇਤ ’ਚੋਂ ਫੜਿਆ ਤਸਕਰ, ਮੋਬਾਇਲ, ਪਿਸਤੌਲ, ਮੈਗਜ਼ੀਨ ਤੇ ਅਫ਼ੀਮ ਬਰਾਮਦ

26
0


ਅੰਮ੍ਰਿਤਸਰ (ਭਗਵਾਨ ਭੰਗੂ) ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੇ ਪਿੰਡ ਧਨੋਏ ਖੁਰਦ ਨੇੜੇ ਇਕ ਤਸਕਰ ਨੂੰ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ’ਚੋਂ ਇਕ ਪਿਸਤੌਲ, ਮੈਗਜ਼ੀਨ ਅਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਦਰਅਸਲ ਐਤਵਾਰ ਰਾਤ ਨੂੰ ਫੋਰਸ ਦੇ ਜਵਾਨ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਧਨੋਏ ਖੁਰਦ ਦੇ ਨੇੜੇ ਖੇਤਾਂ ਵਿਚ ਵੀ ਹਿਲਜੁਲ ਮਹਿਸੂਸ ਕੀਤੀ ਗਈ। ਫੋਰਸ ਦੇ ਜਵਾਨ ਜਦੋਂ ਇਸ ਪਾਸੇ ਵੱਲ ਵਧੇ ਤਾਂ ਕੁਝ ਸ਼ੱਕੀ ਵਿਅਕਤੀ ਉਥੋਂ ਭੱਜਣ ਲੱਗੇ। ਫੋਰਸ ਦੇ ਜਵਾਨਾਂ ਨੇ ਇਕ ਵਿਅਕਤੀ ਨੂੰ ਫੜ ਲਿਆ। ਕਾਬੂ ਕੀਤੇ ਵਿਅਕਤੀ ਦੀ ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ’ਚੋਂ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ। ਇਹ ਤਸਕਰ ਪਿੰਡ ਤਰਨਤਾਰਨ ਦਾ ਰਹਿਣ ਵਾਲਾ ਹੈ। ਫੋਰਸ ਦੇ ਜਵਾਨਾਂ ਨੇ ਸੋਮਵਾਰ ਸਵੇਰੇ ਖੇਤਾਂ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਇਕ ਪੀਲੇ ਰੰਗ ਦਾ ਪੈਕਟ Çਮਿਲਆ। ਉਸ ਵਿਚੋਂ ਇਕ ਪਿਸਤੌਲ, ਮੈਗਜ਼ੀਨ ਅਤੇ 395 ਗ੍ਰਾਮ ਅਫੀਮ ਬਰਾਮਦ ਹੋਈ। ਸੀਮਾ ਸੁਰੱਖਿਆ ਬਲ ਵੱਲੋਂ ਮੁੱਢਲੀ ਪੁੱਛਗਿੱਛ ਤੋਂ ਬਾਅਦ ਫੜੇ ਗਏ ਭਾਰਤੀ ਤਸਕਰ ਨੂੰ ਤਫ਼ਤੀਸ਼ ਲਈ ਪੁਲਿਸ ਹਵਾਲੇ ਕਰ ਦਿੱਤਾ ਗਿਆ, ਜਿਸ ਤੋਂ ਕੁਝ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਤਸਕਰ ਦੇ ਬਾਕੀ ਸਾਥੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here