Home Punjab ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

40
0


ਮੋਗਾ 21 ਜੂਨ (ਭਗਵਾਨ ਭੰਗੂ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ, ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਜੀ ਦੇ ਹੁਕਮਾਂ ਅਨੁਸਾਰ ਅਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮੋਗਾ (ਇੰਚਾਰਜ਼) ਬਿਸ਼ਨ ਸਰੂਪ ਅਤੇ ਇਨਸਾਨ ਸਿਵਲ ਜੱਜ (ਜੂਨੀਅਰ ਡਵੀਜ਼ਨ) ਦੀ ਅਗੁਵਾਈ ਹੇਠ 21 ਜੂਨ ਨੂੰ ਜਿਲ੍ਹੇ ਦੇ ਜੁਡੀਸ਼ੀਅਲ ਕੋਰਟ ਕੰਪਲੈਕਸ ਮੋਗਾ, ਸਬ ਡਿਵੀਜ਼ਨ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਸਬ ਜੇਲ੍ਹ ਮੋਗਾ ਵਿਖੇ ਅਨਮੋਲ ਯੋਗ ਸੇਵਾ ਸਮਿਤੀ (ਰਜਿ.), ਮੋਗਾ ਦੇ ਸਹਿਯੋਗ ਨਾਲ ਯੋਗਾ ਕਰਵਾ ਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਜੁਡੀਸ਼ੀਅਲ ਕੋਰਟ ਕੰਪਲੈਕਸ ਮੋਗਾ ਵਿਖੇ ਮਨਾਏ ਯੋਗ ਦਿਵਸ ਵਿੱਚ ਜੱਜ ਸਾਹਿਬਾਨਾਂ, ਲੀਗਲ ਏਡ ਡਿਫੈਂਸ ਕਾਊ਼ਂਸਲ ਸਾਹਿਬਾਨਾਂ ਸਟਾਫ਼ ਮੈਂਬਰਾਂ ਸਹਿਤ 100 ਦੇ ਕਰੀਬ ਵਿਅਕਤੀਆਂ ਨੇ ਯੋਗ ਕਿਰਿਆਵਾਂ ਕੀਤੀਆਂ। ਇਸ ਮੌਕੇ ਯੋਗਾ ਇੰਸਟ੍ਰਕਟਰ ਦੇ ਤੌਰ ਤੇ ਐਨ.ਜੀ.ਓ ਅਨਮੋਲ ਸ਼ਰਮਾ ਨੇ ਸ਼ਮੂਲੀਅਤ ਕੀਤੀ।ਇਸ ਤੋਂ ਇਲਾਵਾ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੇ ਸਹਿਯੋਗ ਨਾਲ ਸਬ-ਜੇਲ੍ਹ ਮੋਗਾ ਵਿਖੇ ਵੀ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਥੇ ਇੰਸਟ੍ਰਕਟਰ ਰੋਹਿਤ ਵੱਲੋਂ ਯੋਗਾ ਕਰਵਾਇਆ ਗਿਆ। ਇਸ ਵਿੱਚ 101 ਦੇ ਕਰੀਬ ਹਵਾਲਾਤੀ/ਕੈਦੀ ਅਤੇ ਜ਼਼ੇਲ ਸਟਾਫ ਮੈਂਬਰਾਂ ਵੱਲੋਂ ਭਾਗ ਲਿਆ । ਇਸ ਮੌਕੇ ਮਾਣਯੋਗ ਇੰਚਾਰਜ ਜਿ਼ਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਬਿਸ਼ਨ ਸਰੂਪ ਨੇ ਵਕੀਲ ਸਾਹਿਬਾਨਾਂ ਅਤੇ ਸਟਾਫ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਯੋਗ ਆਪਣੇ ਦਿਨਚਰਿਆ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਨਾਲ ਹੀ ਆਪਣੇ ਆਲੇ ਦੁਆਲੇ ਦੀ ਆਮ ਜਨਤਾ ਨੂੰ ਵੀ ਯੋਗ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਜ਼ੋ ਅਸੀਂ ਆਪਣੀ ਅਤੇ ਆਪਣੇ ਸਹਿਕਰਮੀਆਂ ਦੀ ਸਿਹਤ ਤੰਦਰੁਸਤ ਰੱਖ ਸਕੀਏ।