Home Punjab ਸਰਵਹਿੱਤਕਾਰੀ ਸਕੂਲ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਸਰਵਹਿੱਤਕਾਰੀ ਸਕੂਲ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

36
0


ਜਗਰਾਓਂ, 21 ਜੂਨ ( ਭਗਵਾਨ ਭੰਗੂ )- ਅੰਤਰਰਾਸ਼ਟਰੀ ਯੋਗ ਦਿਵਸ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਮਨਾਇਆ ਗਿਆ। ਯੋਗ ਦਿਵਸ ਤੇ ਚਲਦਿਆਂ ਸਕੂਲ ਦੇ ਪ੍ਰਧਾਨ ਰਵਿੰਦਰ ਗੁਪਤਾ, ਉਪ ਪ੍ਰਧਾਨ ਸ਼ਾਮ ਸੁੰਦਰ , ਮੈਂਬਰ ਆਕਾਸ਼ ਗੁਪਤਾ , ਸਹਿਦੇਵ ਸ਼ਰਮਾ , ਪ੍ਰਦੀਪ , ਦਰਸ਼ਨ ਲਾਲ ਸ਼ੰਮੀ , ਵਿਨੇ ਸਿੰਗਲ ਸਮੂਹ ਸਟਾਫ, ਬੱਚੇ ਅਤੇ ਮਾਤਾ ਪਿਤਾ ਨੇ ਹਿੱਸਾ ਲਿਆ। ਇਸ ਮੌਕੇ ਅਧਿਆਪਕ ਹਰਵਿੰਦਰ ਕੌਰ ਨੇ ਯੋਗ ਦਿਵਸ ਵਿਚ ਸ਼ਾਮਲ ਹੋਣ ਵਾਲੀਆਂ ਸਖਸ਼ੀਅਤਾਂ ਨੂੰ ਜੀ ਆਇਆ ਕਿਹਾ ਅਤੇ ਅਧਿਆਪਕਾ ਲਵਲੀਨ ਕੌਰ ਨੇ ਯੋਗਾਸਨ ਕਰਵਾਏ। ਜਿਸ ਵਿੱਚ ਗਰੀਵਾ ਚਾਲਨ, ਸਕੰਦ ਆਸਨ , ਕਟੀ ਆਸਨ, ਘੁਟਨਾ ਸੰਚਾਲਨ, ਤਾੜ ਆਸਣ, ਵਜਰਾਸਨ , ਭੁਜੰਗ ਆਸਨ, ਤ੍ਰਿਕੋਣ ਆਸਨ ਦੇ ਨਾਲ ਨਾਲ ਪ੍ਰਾਣਾਯਾਮ ਜਿਵੇਂ ਬਸਤਰੀਕਾ, ਬਰਾਮਰੀ , ਕਪਾਲ ਭਾਤੀ, ਅਨਲੋਮ ਵਿਲੋਮ ਵੀ ਕਰਵਾਏ ਗਏ। ਉਪਰੰਤ ਅਧਿਆਪਿਕਾ ਪਵਿੱਤਰ ਕੌਰ ਨੇ ਯੋਗ ਦਿਵਸ ਦੀ ਸ਼ੁਰੂਆਤ ਅਤੇ ਆਸਨਾਂ ਦੇ ਲਾਭ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਗ ਕਰਨ ਨਾਲ ਅਸੀਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਇਸ ਲਈ ਸਾਨੂੰ ਯੋਗ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਚਾਹੀਦਾ ਹੈ। ਸਕੂਲ ਦੇ ਪ੍ਰਧਾਨ ਰਵਿੰਦਰ ਗੁਪਤਾ ਨੇ ਯੋਗ ਦਿਵਸ ਦੇ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਯੋਗ ਦੀ ਸ਼ੁਰੂਆਤ ਰਿਸ਼ੀਆਂ ਮੁਨੀਆਂ ਦੇ ਸਮੇਂ ਤੋਂ ਚਲਦੀ ਆ ਰਹੀ ਹੈ। ਪਰ ਇਸ ਨੂੰ ਲਾਗੂ 2015 ਵਿੱਚ ਕੀਤਾ ਗਿਆ ਤੇ ਜਿਸ ਵਿੱਚ 177 ਦੇਸ਼ਾਂ ਨੇ ਯੋਗ ਨੂੰ ਅਪਣਾਉਣ ਬਾਰੇ ਆਪਣੇ ਸਹਿਮਤੀ ਪ੍ਰਗਟ ਕੀਤੀ ਸੀ। ਯੋਗ ਵਿੱਚ ਵੱਡੇ ਪੱਧਰ ਤੇ ਇੱਕਜੁੱਟ ਹੋਣ ਦੀ ਤਾਕਤ ਹੈ ਤੇ ਯੋਗ ਨੇ ਦੁਨੀਆ ਨੂੰ ਨਿਰੋਗ ਹੋਣ ਦਾ ਰਸਤਾ ਦਿਖਾਇਆ ਹੈ। ਯੋਗ ਦੁਨੀਆ ਭਰ ਵਿੱਚ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾ ਰਿਹਾ ਹੈ।