ਹਠੂਰ, 21 ਜੂਨ ( ਅਸ਼ਵਨੀ, ਧਰਮਿੰਦਰ )-ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਸੀ ਐੱਚ ਸੀ ਹਠੂਰ ਡਾਕਟਰ ਵਰੁਨ ਸੱਗੜ ਦੀ ਅਗਵਾਈ ਹੇਠ ਸੀ ਐੱਚ ਸੀ ਹਠੂਰ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਡਾਕਟਰ ਪਿ੍ਰੰਸ ਜਨਾਗਲ ਗਿੱਲ ਦੀ ਦੇਖ ਰੇਖ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਪ੍ਰਕਾਸ਼ ਸਿੰਘ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਇਹ ਮਲੇਰੀਆ ਬੁਖ਼ਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਕਿ ਸਾਫ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਮਲੇਰੀਆ ਦੇ ਲੱਛਣ ਜਿਵੇਂ ਕਿ ਠੰਡ ਅਤੇ ਕਾਂਬੇ ਨਾਲ ਬੁਖ਼ਾਰ, ਤੇਜ਼ ਬੁਖ਼ਾਰ, ਉਲਟੀਆਂ ਅਤੇ ਸਿਰ ਦਰਦ ਹੋਣਾ ਹੈ। ਬੁਖ਼ਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ, ਬੁਖ਼ਾਰ ਉਤਰਨ ਤੇ ਪਸੀਨਾ ਆਉਣਾ ਹੈ। ਇਸਦੀ ਰੋਕਥਾਮ ਲਈ ਕੂਲਰਾਂ ਦਾ ਪਾਣੀ ਕੱਢ ਕੇ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋ, ਛੱਤਾਂ ਤੇ ਲੱਗੀਆਂ ਪਾਣੀ ਵਾਲੀਆਂ ਟੈਂਕੀਆਂ ਨੂੰ ਢਕ ਕੇ ਰੱਖੋ, ਟਾਇਰਾਂ, ਵਾਧੂ ਪਏ ਬਰਤਨਾਂ, ਗਮਲੇ ,ਡਰੰਮ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ, ਘਰਾਂ ਦੇ ਆਲੇ ਦੁਆਲੇ ਦੀ ਸਫਾਈ ਰੱਖੋ, ਛੱਤਾਂ ਤੇ ਪਾਣੀ ਇਕੱਠਾ ਨਾ ਹੋਣ ਦਿਓ, ਡੂੰਘੀਆਂ ਥਾਂਵਾਂ ਨੂੰ ਮਿੱਟੀ ਨਾਲ ਭਰੋ, ਇਕੱਠੇ ਹੋਏ ਪਾਣੀ ਤੇ ਕਾਲਾ ਤੇਲ ਪਾਓ। ਕੱਪੜੇ ਅਜਿਹੇ ਪਹਿਨੋ ਜਿਸ ਨਾਲ ਪੂਰਾ ਸਰੀਰ ਢਕਿਆ ਹੋਵੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰੋ । ਬੁਖ਼ਾਰ ਹੋਣ ਤੇ ਤੁਰੰਤ ਨੇੜੇ ਦੀ ਡਿਸਪੈਂਸਰੀ ਜਾਂ ਹਸਪਤਾਲ ਨਾਲ ਸੰਪਰਕ ਕਰੋ। ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਲੇਰੀਆ ਬੁਖ਼ਾਰ ਲਈ ਇਲਾਜ ਮੁਫ਼ਤ ਹੁੰਦਾ ਹੈ। ਇਸ ਕੈਂਪ ਵਿੱਚ ਸੁਮਿੰਦਰ ਕੁਮਾਰ ਮਲਟੀਪਰਪਜ ਹੈਲਥ ਵਰਕਰ ਮੇਲਡਾਕਟਰ ਗੌਰਵ ਜੈਨ ਆਯੁਰਵੈਦਿਕ ਮੈਡੀਕਲ ਅਫ਼ਸਰ, ਸੁਖਪਾਲ ਸਿੰਘ, ਕਪਿਲ ਗਰਗ, ਵੀਨੂ ਤਿੰਨੋਂ ਫਾਰਮੇਸੀ ਅਫ਼ਸਰ ,ਸੀਮਾ ਮਹਿਤਾ ਆਯੁਰਵੈਦਿਕ ਫਾਰਮੇਸੀ ਅਫ਼ਸਰ, ਨੀਰਜ ਕੁਮਾਰ ਫਾਰਮੇਸੀ ਅਫ਼ਸਰ ,ਹਰਮਿੰਦਰ ਸਿੰਘ , ਗੁਰਨਾਮ ਸਿੰਘ ਚਮਕੌਰ ਸਿੰਘ, ਬਲਵੀਰ ਸਿੰਘ ਅਤੇ ਹੋਰ ਵੱਖ ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।