Home Punjab ਚੋਣਾਂ ਦੇ ਸਬੰਧ ‘ਚ ਡੀਟੀਐੱਫ ਮੋਗਾ ਦਾ ਵਫ਼ਦ ਡੀਸੀ ਮੋਗਾ ਨੂੰ ਮਿਲਿਆ

ਚੋਣਾਂ ਦੇ ਸਬੰਧ ‘ਚ ਡੀਟੀਐੱਫ ਮੋਗਾ ਦਾ ਵਫ਼ਦ ਡੀਸੀ ਮੋਗਾ ਨੂੰ ਮਿਲਿਆ

24
0


ਮੋਗਾ (ਅਨਿੱਲ ਕੁਮਾਰ ਸੁਨੀਲ ਸੇਠੀ) ਡੈਮੋਕੇ੍ਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਇਕਾਈ ਮੋਗਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਦੀ ਅਗਵਾਈ ਅਗਾਮੀ ਲੋਕ ਸਭਾ ਚੋਣਾਂ ਵਿਚ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ ਗਿਆ।

ਜ਼ਿਲ੍ਹਾ ਮੀਤ ਪ੍ਰਧਾਨ ਸਵਰਨਦਾਸ ਅਤੇ ਜ਼ਿਲ੍ਹਾ ਪ੍ਰਰੈਸ ਸਕੱਤਰ ਗੁਰਮੀਤ ਸਿੰਘ ਝੋਰੜਾ ਨੇ ਦੱਸਿਆ ਕਿ ਜਥੇਬੰਦੀ ਨੇ ਮੁਲਾਜ਼ਮਾਂ ਨੂੰ ਚੋਣ ਡਿਊਟੀਆਂ ਨਿਭਾਉਣ ਸਮੇਂ ਆਉਂਦੀਆਂ ਮੁਸ਼ਕਿਲਾਂ ਨੂੰ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਅੌਰਤ ਅਧਿਆਪਕਾਂ ਦੀ ਡਿਊਟੀ ਉਹਨਾਂ ਦੇ ਘਰ ਦੇ ਨਜ਼ਦੀਕ ਲਗਾਈ ਜਾਵੇ, ਅੰਗਹੀਣ, ਗੰਭੀਰ ਬਿਮਾਰੀਆਂ ਤੋਂ ਪੀੜਤ, ਗਰਭਵਤੀ ਅੌਰਤਾਂ ਨੂੰ ਚੋਣ ਡਿਊਟੀ ਤੋਂ ਛੋੜ ਦਿੱਤੀ ਜਾਵੇ। ਜਿਹੜੇ ਅਧਿਆਪਕਾਂ ਦੀ ਪਹਿਲਾ ਤੋਂ ਹੀ ਚੋਣ ਡਿਊਟੀ ਲੱਗੀ ਹੋਈ ਹੈ ਉਨਾਂ੍ਹ ਦੀ ਦੋਹਰੀ ਡਿਊਟੀ ਨਾ ਲਗਾਈ ਜਾਵੇ ਅਤੇ ਪੋਿਲੰਗ ਉਪਰੰਤ ਸਮਾਨ ਜਮ੍ਹਾ ਕਰਵਾਉਣ ਸਮੇਂ ਮੁਲਾਜ਼ਮਾਂ ਦੀ ਹੁੰਦੀ ਖੱਜਲ-ਖੁਆਰੀ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤਾ ਜਾਵੇ। ਪੋਿਲੰਗ ਸਟਾਫ਼ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ। ਐੱਫਐੱਸਟੀ ਅਤੇ ਐੱਸਐੱਸਟੀ ਡਿਊਟੀਆਂ ਲਗਾਉਣ ਸਮੇਂ ਰੋਟੇਸ਼ਨ ਪ੍ਰਣਾਲੀ ਅਪਣਾਈ ਜਾਵੇ ਤਾਂ ਜੋ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਜ਼ਿਲ੍ਹਾ ਜਥੇਬੰਦਕ ਸਕੱਤਰ ਅਮਨਦੀਪ ਸਿੰਘ ਮਾਛੀਕੇ ਅਤੇ ਜ਼ਿਲ੍ਹਾ ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਦੱਸਿਆਂ ਕਿ ਡਿਪਟੀ ਕਮਿਸ਼ਨਰ ਵੱਲੋਂ ਜਥੇਬੰਦੀ ਦੀ ਮੰਗ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਅਧਿਆਪਕਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਨਾਂ੍ਹ ਦੇ ਧਿਆਨ ਵਿਚ ਲਿਆਉਣ ਦੀ ਗੱਲ ਕਹੀ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਜਰੂਰ ਹੱਲ ਕੀਤੀ ਜਾਵੇਗੀ। ਇਸ ਸਮੇਂ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ, ਦੀਪਕ ਮਿੱਤਲ, ਅਮਰਦੀਪ ਬੁੱਟਰ, ਨਰਿੰਦਰ ਸਿੰਘ, ਸੁਨੀਲ ਕੁਮਾਰ ਆਦਿ ਜ਼ਿਲ੍ਹਾ ਕਮੇਟੀ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here