ਜਗਰਾਉਂ, 20 ਅਪ੍ਰੈਲ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਦਾ ਜਮਾਤ ਦਸਵੀਂ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਨੀਲੂ ਨਰੂਲਾ ਨੇ ਦੱਸਿਆ ਕਿ ਦਸਵੀਂ ਵਿੱਚੋਂ ਪਹਿਲਾ ਸਥਾਨ ਅਰਸ਼ਦੀਪ ਕੌਰ , ਦੂਸਰਾ ਸਥਾਨ ਨਵਨੀਤ ਕੌਰ ਅਤੇ ਤੀਸਰਾ ਸਥਾਨ ਵਿਸ਼ਾਲ ਨੇ ਪ੍ਰਾਪਤ ਕੀਤਾ। ਜੋ ਕਿ ਇੱਕ ਬਹੁਤ ਸ਼ਲਾਘਾ ਯੋਗ ਉਪਲਬਧੀ ਹੈ ।ਇਸ ਦੇ ਨਾਲ ਹੀ ਸਾਰੇ ਬੱਚੇ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ।
ਇਸ ਮੌਕੇ ਤੇ ਸਕੂਲ ਦੇ ਪ੍ਰਬੰਧ ਸਮਿਤੀ ਦੇ ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ, ਮੈਂਬਰ ਆਕਾਸ਼ ਗੁਪਤਾ ,ਪ੍ਰਦੀਪ ਕੁਮਾਰ ਅਤੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਦਰਜਾ ਪ੍ਰਾਪਤ ਬੱਚਿਆਂ ਦੇ ਹਾਰ ਪਾ ਕੇ ਮੂੰਹ ਮਿੱਠਾ ਕਰਵਾਉਂਦੇ ਹੋਏ ਵਧਾਈਆ ਦਿੱਤੀਆਂ।ਇਸਤੋਂ ਇਲਾਵਾ ਜਮਾਤ ਅੱਠਵੀਂ ਦੇ ਵਿਦਿਆਰਥੀ ਗੁਰਪ੍ਰੀਤਪਾਲ ਸਿੰਘ ਨੇ ਪੰਜਾਬ ਸਰਕਾਰ ਦੁਆਰਾ ਖੁੱਲੇ ਐਮੀਨੈਂਸ ਸਕੂਲ ਵਿੱਚ, ਜਮਾਤ ਨੌਵੀਂ ਵਿੱਚ 350 ਵਿਦਿਆਰਥੀਆਂ ਦਾ ਐਂਟਰਸ ਟੈਸਟ ਹੋਇਆ। ਜਿਸ ਵਿੱਚੋਂ ਪੂਰੇ ਜਗਰਾਉਂ ਵਿੱਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ।
ਇਸ ਖੁਸ਼ੀ ਦੇ ਮੌਕੇ ਤੇ ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਇਹ ਸੰਦੇਸ਼ ਦਿੱਤਾ ਕਿ ਅਗਲੀਆਂ ਜਮਾਤਾਂ ਵਿੱਚ ਇਸੇ ਤਰ੍ਹਾਂ ਹੀ ਸਕੂਲ ਤੇ ਆਪਣੇ ਮਾਤਾ -ਪਿਤਾ ਦਾ ਨਾਮ ਰੋਸ਼ਨ ਕਰਦੇ ਰਹਿਣਾ ਤੇ ਨਾਲ ਹੀ ਇਹ ਕਹਿ ਕੇ ਅਗਲੀਆਂ ਜਮਾਤਾਂ ਵਿੱਚ ਹੋਰ ਵੀ ਵੱਧ ਚੜ ਕੇ ਨੰਬਰ ਪ੍ਰਾਪਤ ਕਰਨ ,ਮੈਂ ਇਹ ਆਸ਼ਾ ਕਰਦੀ ਹਾਂ।