ਚੰਡੀਗੜ੍ਹ 4ਮਾਰਚ (ਬਿਊਰੋ ਡੇਲੀ ਜਗਰਾਉਂ ਨਿਊਜ਼ ਪੇਪਰ)ਮੋਹਾਲੀ ਅਤੇ ਯੂਟੀ ਪੁਲਿਸ ਮੁਲਾਜ਼ਮਾਂ ਤੋਂ 12 ਲੱਖ ਰੁਪਏ ਦੀ ਠੱਗੀ ਦੇ ਮਾਮਲੇ ‘ਚ ਲੋੜੀਂਦੇ ਪਤੀ ਨੂੰ ਵੀਰਵਾਰ ਨੂੰ ਸੈਕਟਰ-8 ਦੀ ਮਾਰਕੀਟ ‘ਚੋਂ ਇਕ ਔਰਤ ਨੇ ਦਿਨ-ਦਿਹਾੜੇ ਭਜਾ ਲਿਆ। ਲੋੜੀਂਦੇ ਵਿਅਕਤੀ ਦੀ ਪਛਾਣ ਹਿਮਾਂਸ਼ੂ ਕਾਕਰੀਆ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ, ਜਿਸ ਨੂੰ ਉਸ ਦੀ ਪਤਨੀ ਸੀਰਤ ਆਪਣੀ ਸਵਿਫਟ ਕਾਰ ਵਿੱਚ ਭਜਾ ਕੇ ਲੈ ਗਈ ਸੀ।ਪੁਲਿਸ ਸੂਤਰਾਂ ਨੇ ਕਿਹਾ,ਜਿਵੇਂ ਹੀ ਕਾਕਰੀਆ ਸੈਕਟਰ 8 ਦੀ ਮਾਰਕੀਟ ਵਿਚ ਪਹੁੰਚੇ ਤਾਂ ਕਿਸੇ ਨੇ ਉਸ ਨੂੰ ਪਛਾਣ ਲਿਆ ਅਤੇ ਸ਼ਿਕਾਇਤਕਰਤਾ ਵੀਰ ਪ੍ਰਤਾਪ ਨੂੰ ਸੂਚਨਾ ਦਿੱਤੀ,ਜਿਸ ਨੇ ਮੌਕੇ ‘ਤੇ ਪਹੁੰਚ ਕੇ ਮੋਹਾਲੀ ਪੁਲਸ ਨੂੰ ਸੂਚਿਤ ਕੀਤਾ। ਏਐਸਆਈ ਬੀਐਸ ਮੰਡ ਦੀ ਟੀਮ ਮੌਕੇ ’ਤੇ ਪੁੱਜੀ।ਕਾਕਰੀਆ ਨੂੰ ਪੁਲੀਸ ਦੀ ਗੱਡੀ ਵਿੱਚ ਲਿਜਾਇਆ ਜਾਣਾ ਸੀ।ਇਸ ਦੌਰਾਨ, ਉਸਦੀ ਪਤਨੀ ਪਹੁੰਚ ਗਈ ਅਤੇ ਪੁਲਿਸ ਨੂੰ ਧੱਕਾ ਦੇ ਦਿੱਤੀ, ਉਸਦੇ ਪਤੀ ਨੂੰ ਫੜ ਲਿਆ ਅਤੇ ਫਰਾਰ ਹੋ ਗਈ।ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ, ਪੁਲਿਸ ਸੂਤਰਾਂ ਨੇ ਕਿਹਾ ਕਿ ਇਸ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਕਾਕਰੀਆ ਨੇ ਪੁਲਿਸ ਨੂੰ ਕਿਹਾ ਕਿ ਉਹ ਪੁਲਿਸ ਦੀ ਗੱਡੀ ‘ਚ ਨਹੀਂ ਜਾਵੇਗਾ, ਸਗੋਂ ਖੁਦ ਸਟੇਸ਼ਨ ‘ਤੇ ਪੁੱਜੇਗਾ।ਦੱਸ ਦੇਈਏ ਕਿ ਕਾਕਰੀਆ 18 ਜਨਵਰੀ ਤੋਂ ਮੋਹਾਲੀ ਪੁਲਿਸ ਨੂੰ ਲੋੜੀਂਦਾ ਸੀ, ਉਹ ਆਪਣੀ ਫਾਰਚੂਨਰ ਗੱਡੀ ਵਿੱਚ ਚੰਡੀਗੜ੍ਹ ਵਿਖੇ ਸੈਕਟਰ-8 ਦੀ ਮਾਰਕੀਟ ਪੁੱਜਿਆ ਸੀ। ਪੁਲਿਸ ਨੇ ਐਸਯੂਵੀ ਵਿੱਚੋਂ 2 ਮੋਬਾਈਲ ਫੋਨਾਂ ਸਮੇਤ ਇੱਕ 9 ਐਮਐਮ ਦਾ ਪਿਸਤੌਲ ਬਰਾਮਦ ਕੀਤਾ ਹੈ।ਜਦੋਂ ਸੀਰਤ ਆਪਣੇ ਪਤੀ ਨੂੰ ਪੁਲਿਸ ਹਿਰਾਸਤ ‘ਚੋਂ ਚੁੱਕ ਕੇ ਲੈ ਗਈ ਤਾਂ ਮੌਕੇ ‘ਤੇ ਘੱਟੋ-ਘੱਟ 8 ਪੁਲਿਸ ਮੁਲਾਜ਼ਮ ਮੌਜੂਦ ਸਨ। ਸੈਕਟਰ 3 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।