Home crime ਬਿਹਾਰ ਦੇ ਭਾਗਲਪੁਰ ‘ਚ ਜ਼ੋਰਦਾਰ ਧਮਾਕਾ 6 ਲੋਕਾਂ ਦੀ ਮੌਤ

ਬਿਹਾਰ ਦੇ ਭਾਗਲਪੁਰ ‘ਚ ਜ਼ੋਰਦਾਰ ਧਮਾਕਾ 6 ਲੋਕਾਂ ਦੀ ਮੌਤ

177
0


ਭਾਗਲਪੁਰ 4 ਮਾਰਚ (ਬਿਊਰੋ) ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਵਿੱਚ ਬੀਤੀ ਰਾਤ ਜ਼ੋਰਦਾਰ ਧਮਾਕੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਗਲਪੁਰ ਤਾਤਾਰਪੁਰ ਥਾਣਾ ਖੇਤਰ ਦੇ ਕਾਜਬਲੀ ਚੱਕ ਵਿੱਚ ਦੇਰ ਰਾਤ ਇੱਕ ਘਰ ਵਿੱਚ ਹੋਏ ਧਮਾਕੇ ਵਿੱਚ ਇੱਕ ਮਾਸੂਮ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਧੀ ਦਰਜਨ ਤੋਂ ਵੱਧ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਘਰ ਢਹਿ ਗਏ।ਦੱਸ ਦਈਏ ਕਿ ਧਮਾਕੇ ਨਾਲ ਇੱਕ ਕਿਲੋਮੀਟਰ ਤੱਕ ਦਾ ਪੂਰਾ ਇਲਾਕਾ ਹਿੱਲ ਗਿਆ, ਜਦੋਂ ਕਿ ਧਮਾਕੇ ਦੀ ਗੂੰਜ 4 ਕਿਲੋਮੀਟਰ ਤੱਕ ਸੁਣਾਈ ਦਿੱਤੀ। ਧਮਾਕੇ ਕਾਰਨ ਨਾਲ ਲੱਗਦੇ ਘਰ ‘ਚ ਲੱਗੀ ਖਿੜਕੀ ਦੇ ਸ਼ੀਸ਼ੇ ਚਕਨਾਚੂਰ ਹੋ ਕੇ ਸੜਕ ‘ਤੇ ਆ ਗਏ।ਦੱਸਿਆ ਜਾਂਦਾ ਹੈ ਕਿ ਜਿਸ ਘਰ ‘ਚ ਧਮਾਕਾ ਹੋਇਆ ਹੈ, ਉਸ ਘਰ ‘ਚ ਸਾਲ 2003, 2008 ਅਤੇ 2018 ‘ਚ ਵੀ ਧਮਾਕਾ ਹੋਇਆ ਸੀ ਜਦਕਿ 2008 ‘ਚ ਹੋਏ ਧਮਾਕੇ ‘ਚ 4 ਲੋਕਾਂ ਦੀ ਜਾਨ ਚਲੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਘਰ ‘ਚ ਰਹਿਣ ਵਾਲੇ ਲੋਕ ਪਟਾਕਿਆਂ ਦੇ ਵਪਾਰੀ ਹਨ। ਧਮਾਕੇ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਘਟਨਾ ਸਥਾਨ ਤੋਂ ਚਾਰ ਕਿਲੋਮੀਟਰ ਦੇ ਦਾਇਰੇ ‘ਚ ਆਉਂਦੇ ਘਰ ‘ਚ ਮੌਜੂਦ ਲੋਕਾਂ ਨੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਜਿਵੇਂ ਹੀ ਉਨ੍ਹਾਂ ਨੇ ਘਰਾਂ ‘ਚ ਕੰਬਣੀ ਮਹਿਸੂਸ ਕੀਤੀ ਤਾਂ ਲੋਕ ਬਾਹਰ ਆ ਗਏ ਅਤੇ ਭੂਚਾਲ ਦੀ ਸੂਚਨਾ ਮਿਲਣੀ ਸ਼ੁਰੂ ਕਰ ਦਿੱਤੀ।ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਮਲਬੇ ‘ਚੋਂ ਜ਼ਖਮੀਆਂ ਨੂੰ ਕੱਢ ਕੇ ਕਈ ਲੋਕਾਂ ਨੂੰ ਬਚਾਇਆ। ਸੂਚਨਾ ਮਿਲਦੇ ਹੀ ਰੇਂਜ ਦੇ ਡੀਆਈਜੀ ਸੁਜੀਤ ਕੁਮਾਰ, ਜ਼ਿਲ੍ਹਾ ਮੈਜਿਸਟ੍ਰੇਟ ਸੁਬਰਤ ਕੁਮਾਰ ਸੇਨ, ਪੁਲਿਸ ਕਪਤਾਨ ਬਾਬੂਰਾਮ ਸਮੇਤ ਕਈ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਇਸ ਦੇ ਨਾਲ ਹੀ ਇਸ ਬੰਬ ਧਮਾਕੇ ਕਾਰਨ ਆਸਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

LEAVE A REPLY

Please enter your comment!
Please enter your name here