—ਖਾਦ ਦਾ ਸਟਾਕ ਅਤੇ ਪੀਓਐਸ ਵਿਚ ਬਕਾਇਆ ਪਈ ਖਾਦ ਦਾ ਬਰਾਬਰ ਹੋਣਾ ਅਤਿਅੰਤ ਜ਼ਰੂਰੀ-ਡਾ ਪ੍ਰਿਤਪਾਲ
—ਖਾਦ ਦੀ ਨਿਰੰਤਰ ਸਪਲਾਈ ਲਈ ਪੀਓਐਸ ਮਸ਼ੀਨਾਂ ਦੀ ਚੈਕਿੰਗ ਲਗਾਤਾਰ ਰਹੇਗੀ ਜਾਰੀ-ਡਾ: ਪ੍ਰਿਤਪਾਲ ਸਿੰਘ
ਮੋਗਾ 4 ਮਾਰਚ(ਕੁਲਵਿੰਦਰ ਸਿੰਘ)ਖਾਦਾਂ ਦੀ ਸਪਲਾਈ ਕਿਸਾਨਾਂ ਤੱਕ ਸੁੱਚਜੇ ਢੰਗ ਨਾਲ ਪੁੱਜਦੀ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਚੈਕਿੰਗ ਕੀਤੀ ਰਹੀ ਹੈ ਕਿਉਂਕਿ ਖਾਦ ਮੰਤਰਾਲਾ ਭਾਰਤ ਸਰਕਾਰ ਵੱਲੋਂ ਖਾਦ ਦੀ ਵਿਕਰੀ ਪੀਓਐਸ ਮਸ਼ੀਨਾਂ ਰਾਹੀਂ ਮੋਨੀਟਰ ਕੀਤੀ ਜਾਂਦੀ ਹੈ। ਜਦੋਂ ਤੱਕ ਖਾਦ ਦਾ ਸਟਾਕ ਪੀਓਐਸ ਮਸ਼ੀਨ ਵਿਚੋਂ ਨਿੱਲ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਹੋਰ ਖਾਦ ਨਹੀਂ ਆਵੇਗੀ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਜਿ਼ਲ੍ਹੇ ਵਿਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਖਾਦ ਵਿਕਰੇਤਾਵਾਂ ਅਤੇ ਸਹਿਕਾਰੀ ਸਭਾਵਾਂ ਦੀਆਂ ਪੀਓਐਸ ਮਸ਼ੀਨਾਂ ਵਿਚਲਾ ਸਟਾਕ ਅਤੇ ਅਸਲ ਸਟਾਕ ਦਾ ਮਲਾਨ ਕਰਵਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ ਸਾਉਣੀ ਦੀਆਂ ਫਸਲਾਂ ਲਈ ਖਾਦ ਦੀ ਕਿੱਲਤ ਨਾ ਆਵੇ।
ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ, ਡਾ: ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਧਿਕਾਰੀਆਂ ਦੀ ਟੀਮ ਨੇ ਮੋਗਾ ਮੰਡੀ ਅਤੇ ਬੱਧਨੀ ਕਲਾਂ ਵਿਖੇ ਖਾਦ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਅਤੇ ਦੁਕਾਨ ਤੇ ਪਈ ਖਾਦ ਦਾ ਮਿਲਾਨ ਪੀਓਐਸ ਮਸ਼ੀਨ ਨਾਲਾ ਕੀਤਾ ਗਿਆ। ਉਨ੍ਹਾਂ ਚੈਕਿੰਗ ਸਮੇਂ ਹਦਾਇਤ ਜਾਰੀ ਕੀਤੀ ਕਿ ਦੁਕਾਨਾਂ ਤੇ ਮੌਜੂਦ ਖਾਦ ਦਾ ਸਟਾਕ ਅਤੇ ਪੀਓਐਸ ਵਿਚ ਬਕਾਇਆ ਪਈ ਖਾਦ ਦਾ ਆਪਸ ਵਿਚ ਮੇਲ ਹੋਣਾ ਅਤਿਅੰਤ ਜ਼ਰੂਰੀ ਹੈ। ਇਸ ਲਈ ਖਾਦ ਵਿਕਰੇਤਾ ਖਾਦ ਵੇਚਣ ਸਮੇਂ ਕਿਸਾਨ ਦੇ ਅਧਾਰ ਕਾਰਡ ਅਤੇ ਫਿੰਗਰ ਪ੍ਰਿੰਟ ਲੈਣ ਉਪਰੰਤ ਹੀ ਖਾਦ ਦੀ ਵਿਕਰੀ ਕਰਨ ਤਾਂ ਜੋ ਖਾਦ ਦੀ ਸੁੱਚਜੇ ਢੰ਼ਗ ਨਾਲ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਟੀਮ ਵਿਚ ਡਾ: ਸੁਖਰਾਜ ਕੌਰ ਖੇਤੀਬਾੜੀ ਅਫਸਰ, ਡਾ: ਬਲਜਿੰਦਰ ਸਿੰਘ, ਡਾ: ਗਗਨਦੀਪ ਧਵਨ, ਡਾ: ਜਸਵੀਰ ਕੌਰ, ਡਾ: ਯਸ਼ਪ੍ਰੀਤ ਕੌਰ, ਡਾ: ਖੁਸ਼ਦੀਪ ਸਿੰਘ ਸ਼ਾਮਲ ਸਨ।
ਡਾ ਪ੍ਰਿਤਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦ ਲੋੜ ਅਨੁਸਾਰ ਹੀ ਲਈ ਜਾਵੇ ਅਤੇ ਖਾਦ ਖਰੀਦਣ ਸਮੇਂ ਪੱਕਾ ਬਿੱਲ ਲਿਆ ਜਾਵੇ। ਇਸ ਸਮੇਂ ਉਨ੍ਹਾਂ ਦੁਕਾਨਾਂ ਉੱਤੇ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਸੰਤੁਲਿਤ ਖਾਦਾਂ ਦਾ ਪ੍ਰਯੋਗ, ਫਸਲੀ ਵਿਭਿੰਨਤਾ ਅਪਨਾਉਣ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ।



