ਲਖਨਊ,(ਬਿਊਰੋ) – ਉਤਰ ਪ੍ਰਦੇਸ਼ ਦੇ ਲਖਨਊ ਦੇ ਚਿਨਹਾਟ ਵਿਚ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਸਟਾਫ ਨਰਸ ਦੇ ਹੱਥੋਂ ਤਿਲਕ ਕੇ ਫਰਸ਼ ਉੱਤੇ ਡਿੱਗਣ ਕਾਰਨ ਨਵਜੰਮੇ ਬੱਚੇ ਦੀ ਮੌਤ ਹੋ ਗਈ।ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ ਸਿਰ ਉਤੇ ਸੱਟ ਲੱਗਣ ਦੀ ਪੁਸ਼ਟੀ ਹੋਈ ਹੈ।ਪੁਲਿਸ ਨੇ ਨਰਸ ਅਤੇ ਹਸਪਤਾਲ ਦੇ ਸਟਾਫ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਜਾਂਚ ਅਧਿਕਾਰੀ ਅਭਿਸ਼ੇਕ ਪਾਂਡੇ ਨੇ ਦੱਸਿਆ ਕਿ ਹਸਪਤਾਲ ਦੀ ਸਿਫਾਰਸ਼ ਉਤੇ ਘਟਨਾ ਵਾਲੇ ਦਿਨ ਬੱਚੇ ਦਾ ਪੋਸਟਮਾਰਟਮ ਕੀਤਾ ਗਿਆ ਸੀ।ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਮੌਤ ਸਿਰ ‘ਤੇ ਸੱਟ ਲੱਗਣ ਕਾਰਨ ਹੋਈ ਹੈ।ਹਸਪਤਾਲ ਦੀ ਨਰਸ ਅਤੇ ਹੋਰ ਸਟਾਫ਼ ਮੈਂਬਰਾਂ ਖ਼ਿਲਾਫ਼ 24 ਅਪਰੈਲ ਨੂੰ ਲਾਪ੍ਰਵਾਹੀ, ਅਪਰਾਧਿਕ ਧਮਕੀ ਅਤੇ ਸਵੈ-ਇੱਛਾ ਨਾਲ ਸੱਟ ਮਾਰਨ ਕਾਰਨ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਸੀ।ਮ੍ਰਿਤਕ ਬੱਚੇ ਦੇ ਪਿਤਾ ਜੀਵਨ ਰਾਜਪੂਤ ਵੱਲੋਂ ਚਿਨਹਾਟ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ।ਉਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਦੀ ਪਤਨੀ ਪੂਨਮ ਸਦਮੇ ’ਚ ਹੈ। ਰਾਜਪੂਤ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ 19 ਅਪਰੈਲ ਨੂੰ ਹਸਪਤਾਲ ਲੈ ਗਿਆ। ਪਤਨੀ ਨੇ ਦੱਸਿਆ ਕਿ ਬੱਚਾ ਠੀਕ ਠਾਕ ਪੈਦਾ ਹੋਇਆ ਸੀ ਤੇ ਨਰਸ ਨੂੰ ਬਿਨਾਂ ਤੌਲੀਏ ਦੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਦੇਖਿਆ ਤੇ ਇਸ ਦੌਰਾਨ ਬੱਚਾ ਉਸ ਦੇ ਹੱਥ ’ਚੋਂ ਤਿਲਕ ਗਿਆ।