Home Education ਬਲੌਜ਼ਮਜ਼ ਕਾਨਵੈਂਟ ਸਕੂਲ ਦਾ ‘ਸਲਾਨਾ ਸਮਾਰੋਹ’ ਯਾਦਗਾਰੀ ਹੋ ਨਿਬੜਿਆ

ਬਲੌਜ਼ਮਜ਼ ਕਾਨਵੈਂਟ ਸਕੂਲ ਦਾ ‘ਸਲਾਨਾ ਸਮਾਰੋਹ’ ਯਾਦਗਾਰੀ ਹੋ ਨਿਬੜਿਆ

56
0


ਜਗਰਾਉਂ, 8 ਫਰਵਰੀ ( ਰਾਜਨ ਜੈਨ, ਅਸ਼ਵਨੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ‘ਸਲਾਨਾ ਸਮਾਗਮ’ ਸ਼ਾਨੋ-ਸ਼ੌਕਤ ਨਾਲ ਹੋ ਨਿੱਬੜਿਆ। ਇਸ ਸਮਾਗਮ ਵਿਚ ਨਾਟਕ, ਕੋਰੀਓਗ੍ਰਾਫੀ, ਗੀਤ-ਸੰਗੀਤ, ਭੰਗੜਾ, ਗਿੱਧਾ ਦੇ ਹਰ ਰੰਗ ਦੇਖਣ ਨੂੰ ਮਿਲੇ ਅਤੇ ਸਾਡੇ ਪ੍ਰਾਂਤਕ ਨਾਚਾਂ ਨੇ ਸਰੋਤਿਆਂ ਦੇ ਦਿਲ ਜਿੱਤ ਲਏ। ਬੱਚਿਆਂ ਨੇ ਆਪਣੇ ਅੰਦਰ ਦੀ ਕਲਾਕਾਰੀ ਨੂੰ ਸਟੇਜ ਤੇ ਖੁੱਲ ਕੇ ਪ੍ਰਦਰਸ਼ਿਤ ਕੀਤਾ। ਅਲੱਗ-ਅਲੱਗ ਗਤੀਵਿਧੀਆਂ ਰਾਹੀਂ ਇਸ ਪ੍ਰੋਗ੍ਰਾਮ ਦੀ ਇੱਕ ਵੱਖਰੀ ਦਿਖ ਸੀ। ਅਧਿਆਪਕਾਂ ਦੁਆਰਾ ਸਿਖਾਏ ਗੁਰਾਂ ਨੂੰ ਉਹਨਾਂ ਨੇ ਆਪਣੇ ਇਸ ਸਮਾਗਮ ਨੂੰ ਹੋਰ ਚਾਰ ਚੰਦ ਲਗਾ ਦਿੱਤੇ। ਸਾਰਾ ਪ੍ਰੋਗ੍ਰਾਮ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਤੇ ਸਕੂਲ ਦੀਆਂ ਖੇਡਾਂ ਅਤੇ ਪੜ੍ਹਾਈ ਜਾਂ ਫਿਰ ਹਰ ਖਿੱਤੇ ਵਿਚ ਕੀਤੀਆਂ ਪ੍ਰਾਪਤੀਆਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਮਾਪਿਆਂ ਦੀ ਸ਼ਮੂਲੀਅਤ ਨੇ ਇਸ ਪ੍ਰੋਗ੍ਰਾਮ ਦੀ ਹੋਰ ਸ਼ਾਨ ਵਧਾ ਦਿੱਤੀ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਕੁਲਤਾਰ ਸਿੰਘ ਸੰਧਵਾ (ਸਪੀਕਰ ਕੈਬਨਿਟ ਮੰਤਰੀ) ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਦੇਸ਼ ਦੇ ਉੱਜਵਲ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ ਅਤੇ ਐਮ.ਐਲ.ਏ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀ ਵਰਗ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਅੱਗੇ ਵਧ ਕੇ ਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਮੁੱਖ ਮਹਿਮਾਨ ਅਤੇ ਇਸ ਸਮਾਗਮ ਵਿਚ ਪਹੁੰਚੇ ਮਾਪਿਆਂ ਨੂੰ ਜੀ ਆਇਆ ਆਖਿਆ ਤੇ ਕਿਹਾ ਕਿ ਅੱਜ ਦੇ ਇਸ ਪ੍ਰੋਗ੍ਰਾਮ ਦੀ ਬੱਚਿਆਂ ਨੂੰ ਬੇਸਬਰੀ ਨਾਲ ਉਡੀਕ ਹੁੰਦੀ ਹੈ। ਉਹਨਾਂ ਨੇ ਆਪੋ-ਆਪਣੀ ਕਲਾ ਨੂੰ ਸਟੇਜ ਤੇ ਦਿਖਾਉਣਾ ਹੁੰਦਾ ਤੇ ਕਈ ਦਿਨਾਂ ਤੋਂ ਚਲ ਰਹੀ ਮਿਹਨਤ ਨੂੰ ਪ੍ਰਦਰਸ਼ਿਤ ਕਰਕੇ ਵਾਹ-ਵਾਹ ਖੱਟਣੀ ਹੁੰਦੀ ਹੈ। ਇਸ ਸਮਾਗਮ ਨੂੰ ਦੇਖ ਕੇ ਬੱਚਿਆਂ ਦੀ ਕੀਤੀ ਮਿਹਨਤ ਦਾ ਰੂਪ ਸਭ ਦੇ ਸਾਹਮਣੇ ਆਉਂਦਾ ਹੈ। ਸਕੂਲ ਇਕੱਲੇ ਇਹਨਾਂ ਪ੍ਰੋਗਰਾਮਾਂ ਕਰਕੇ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਆਪਣੇ ਨਤੀਜਿਆਂ ਕਰਕੇ ਵੀ ਮੋਹਰਲੀ ਕਤਾਰ ਵਿਚ ਹੈ। ਅਸੀਂ ਆਪਣੇ ਬੱਚਿਆਂ ਨੂੰ ਹਰ ਪੱਖ ਤੋਂ ਐਨੀਆਂ ਪੱਕੀਆਂ ਨੀਹਾਂ ਦੇ ਧਾਰਨੀ ਬਣਾ ਕੇ ਅੱਗੇ ਤੋਰਦੇ ਹਾਂ ਕਿ ਉਹ ਆਪਣੇ ਜੀਵਨ ਦੀਆਂ ਉਹਨਾਂ ਉਚਾਈਆਂ ਨੂੰ ਫਤਿਹ ਕਰ ਲੈਂਦੇ ਹਨ ਜਿੰਨ੍ਹਾਂ ਦੇ ਸੁਪਨੇ ਉਹਨਾਂ ਦੇ ਮਾਪੇ ਦੇਖਦੇ ਹਨ। ਉਹਨਾਂ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਜਿੰਨਾ ਅਨੁਸ਼ਾਸਨ ਵਿਚ ਸਾਥ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸਕੂਲ ਵਿਚ ਬਣੇ ਰਿਕਾਰਡਿੰਗ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਸਮੇਂ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਸੈਕਟਰੀ ਅਜਮੇਰ ਸਿੰਘ ਰੱਤੀਆਂ, ਸਤਵੀਰ ਸਿੰਘ ਸੇਖੋਂ, ਰਛਪਾਲ ਸਿੰਘ, ਸ੍ਰੀਮਤੀ ਰਵਿੰਦਰ ਕੌਰ ਜੌਹਲ ਨੇ ਵੀ ਇਸ ਪ੍ਰੋਗ੍ਰਾਮ ਵਿਚ ਸ਼ਮੂਲੀਅਤ ਕੀਤੀ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਕੈਨੇਡਾ ਤੋਂ ਪ੍ਰੋਗ੍ਰਾਮ ਦੀ ਸਮੂਹ ਬਲੌਜ਼ਮਜ਼ ਪਰਿਵਾਰ ਨੂੰ ਵਧਾਈ ਦਿੱਤੀ। ਇਸ ਪ੍ਰਕਾਰ ਕਈ ਰੰਗਾਂ ਦੀ ਰੰਗੋਲੀ ਵਿਚ ਭਰਿਆ ਇਹ ਸਮਾਗਮ ਸ਼ਾਨੋ-ਸ਼ੌਕਤ ਨਾਲ ਹੋ ਨਿੱਬੜਿਆ।

LEAVE A REPLY

Please enter your comment!
Please enter your name here