Home Uncategorized ਜਗਰਾਂਓ ਵਿਖੇ ਚਿੱਟੇ ਦਾ ਵੱਧ ਰਿਹਾ ਪਰਕੋਪ , ਅਮਨ ਕਨੂੰਨ ਦੀ ਹਾਲਤ...

ਜਗਰਾਂਓ ਵਿਖੇ ਚਿੱਟੇ ਦਾ ਵੱਧ ਰਿਹਾ ਪਰਕੋਪ , ਅਮਨ ਕਨੂੰਨ ਦੀ ਹਾਲਤ ਚਿੰਤਾਜਨਕ

59
0

ਪੰਜਾਬ ਪਾਣੀ ਪੱਖੋਂ ਵੀ ਬੰਜਰ ਤੇ ਜਵਾਨੀ ਪੱਖੋਂ ਵੀ ਬੰਜਰ ਬਣ ਰਿਹਾ

ਜਗਰਾਓਂ, 18 ਜੂਨ ( ਜਗਰੂਪ ਸੋਹੀ, ਧਰਮਿੰਦਰ)-ਇਨਕਲਾਬੀ ਕੇਂਦਰ ਪੰਜਾਬ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਨੇ ਬੀਤੇ ਦਿਨੀ ਜਗਰਾਂਓ ਵਿਖੇ ਦੋ ਨੋਜਵਾਨਾਂ ਦੇ ਹੋਏ ਕਤਲਾਂ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ ਨੇ ਕਿਹਾ ਕਿ ਪੂਰੀ ਜਗਰਾਂਓ ਤਹਿਸੀਲ ਦੀਆਂ ਗਰੀਬ ਬਸਤੀਆਂ ਦੇ ਬੇਰੁਜ਼ਗਾਰ ਨੋਜਵਾਨ ਨਸ਼ੇ ਦੀ ਮਾਰ ਚ ਬੁਰੀ ਤਰਾਂ ਛਟਪਟਾ ਰਹੇ ਹਨ। ਨਸ਼ੇ ਦੀ ਵੇਚ ਖ਼ਰੀਦ ਚ ਬਣਦੀਆਂ ਧੜੇਬੰਦੀਆਂ ਅੰਤ ਨੂੰ ਕਤਲੋਗਾਰਤ ਨੂੰ ਅੰਜਾਮ ਦੇ ਰਹੀਆਂ। ਦੋਹਾਂ ਆਗੂਆਂ ਨੇ ਰਾਣੀ ਵਾਲਾ ਖੂਹ ਮੁੱਹਲੇ ਚ ਇੱਕ ਨੋਜਵਾਨ ਨੂੰ ਪੈਟਰੋਲ ਪਾ ਕੇ ਅੱਗ ਲਾਉਣ ਦੀ ਘਟਨਾ ਨੂੰ ਅਣਮਨੁੱਖੀ ਤੇ ਪਸ਼ੂਬਿਰਤੀ ਵਾਲਾ ਮੱਧਯੁਗੀ ਕਾਰਾ ਕਰਾਰ ਦਿੱਤਾ। ਇਸੇ ਤਰਾਂ ਨਿਉ ਮੁਕੰਦਪੁਰੀ ਮੁਹੱਲੇ ਚ ਘਰ ਚ ਜਾਕੇ ਨੌਜਵਾਨ ਦਾ ਉਸ ਦੀ ਪਤਨੀ ਦੇ ਸਾਹਮਣੇ ਬੁਰੀ ਤਰਾਂ ਕੁੱਟ ਕੁੱਟ ਕੇ ਕਤਲ ਕਰਨ ਦੀ ਦਿਲਹਿਲਾਊ ਘਟਨਾ ਤੇ ਵੀ ਅਫਸੋਸ ਜ਼ਾਹਰ ਕੀਤਾ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਸਮੀਖਿਆ ਕਰਦਿਆਂ ਮੁੱਖਮੰਤਰੀ ਪੰਜਾਬ ਨਸ਼ੈ ਦਾ ਖ਼ਾਤਮਾ ਪਰਸਾਸ਼ਕੀ ਫੇਰਬਦਲ ਨਾਲ ਕਰਨ ਦੇ ਅਸਫਲ ਯਤਨ ਕਰ ਰਿਹਾ ਹੈ। ਜਦੋਂ ਕਿ ਪੰਜਾਬ ਦੀ ਜਵਾਨੀ ਨੂੰ ਨਿਗਲ ਰਹੇ ਨਸ਼ੇ ਦੀ ਜੜ ਪੁੱਟਣ ਦੀ ਨਾ ਤਾਂ ਨੀਤੀ ਹੈ ਤੇ ਨਾ ਹੀ ਨੀਯਤ ਹੈ। ਕਾਂਗਰਸ, ਅਕਾਲੀ ਦਲ ਵਾਂਗ ਫੇਲ ਹੋ ਰਹੀ ਭਗਵੰਤ ਮਾਨ ਸਰਕਾਰ ਵੱਲੋਂ ਚਿੱਟੇ ਨੂੰ ਕਾਬੂ ਕੀਤਾ ਜਾ ਸਕਦਾ ਹੈ। ਜੇਕਰ ਵੱਡੇ ਮਗਰਮੱਛਾਂ ਅਤੇ ਮੋਟੀ ਕਮਾਈ ਕਰ ਰਹੇ ਪੁਲਸੀਆ ਨੂੰ ਜ਼ੋਰ ਨਾਲ ਨਕੇਲ ਪਾ ਲਈ ਜਾਵੇ। ਪੰਜਾਬ ਦੀ ਧਰਤੀ ਪਾਣੀ ਖੁਣੋ ਵੀ ਬੰਜਰ ਹੋ ਰਹੀ ਹੈ ਤੇ ਜਵਾਨੀ ਪੱਖੋਂ ਵੀ ਬੰਜਰ ਹੋ ਰਹੀ ਹੈ।ਪੰਜਾਬ ਚ ਪੈਰ ਧਰਨ ਲਈ ਤਰਲੋਮੱਛੀ ਹੋ ਰਹੀ ਭਾਜਪਾ ਸਿਆਸੀ ਨੈਤਿਕਤਾ ਦੀਆਂ ਧੱਜੀਆਂ ਤਾਂ ਉਡਾ ਹੀ ਰਹੀ ਹੈ ਤੇ ਭਾਜਪਾ ਲਈ ਵੀ ਲੋਕਸਭਾ ਚੋਣਾਂ ਚ ਨਸ਼ੇ ਦਾ ਖ਼ਾਤਮਾ ਕੋਈ ਮੁੱਦਾ ਨਹੀਂ ਸੀ। ਦੋਹਾਂ ਆਗੂਆਂ ਨੇ ਉਪਰੋਕਤ ਦੋਹਾਂ ਕਤਲਾਂ ਦੇ ਦੋਸ਼ੀਆਂ ਨੂੰ ਫੋਰੀ ਗਰਿਫਤਾਰ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਉੱਨਾਂ ਜਿਲਾ ਪੁਲਸ ਮੁੱਖੀ ਨੂੰ ਦੋਹਾਂ ਮਾਮਲਿਆ ਚ ਪੂਰੀ ਸਖ਼ਤੀ ਨਾਲ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।