Home Uncategorized ਮਹਾਪ੍ਰਗਯਸਕੂਲਵਿਖੇਤਿੰਨਰੋਜ਼ਾਜੀਵਨਵਿਗਿਆਨਅਧਿਆਪਕਸਿਖਲਾਈਕਾਰਜਸ਼ਾਲਾਦਾਸਫ਼ਲਆਯੋਜਨ

ਮਹਾਪ੍ਰਗਯਸਕੂਲਵਿਖੇਤਿੰਨਰੋਜ਼ਾਜੀਵਨਵਿਗਿਆਨਅਧਿਆਪਕਸਿਖਲਾਈਕਾਰਜਸ਼ਾਲਾਦਾਸਫ਼ਲਆਯੋਜਨ

18
0

ਜਗਰਾਓਂ, 30 ਜੂਨ ( ਰਾਜੇਸ਼ ਜੈਨ)-ਮਹਾਪ੍ਰਗਯ ਸਕੂਲ, ਜਗਰਾਉਂ ਦੇ ਸ੍ਰੀਮਤੀ ਜਸਵੰਤੀ ਦੇਵੀ ਜੈਨ ਹਾਲ ਵਿੱਚ ਅਨੁਵਰਤ ਵਿਸ਼ਵ ਭਾਰਤੀ ਸੁਸਾਇਟੀ ਦੇ ਸਹਿਯੋਗ ਨਾਲ ਜੀਵਨ ਵਿਗਿਆਨ ਸਿੱਖਿਅਕ ਸਿਖਲਾਈ ਵਿਭਾਗ ਵੱਲੋਂ ਇੱਕ ਜੀਵਨ ਵਿਗਿਆਨ ਅਧਿਆਪਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਤਿੰਨ ਰੋਜ਼ਾ ਵਰਕਸ਼ਾਪ ਮਹਾਪ੍ਰਗਯ ਸਕੂਲ, ਜਗਰਾਉਂ, ਅਨੁਵਰਤ ਪਬਲਿਕ ਸਕੂਲ, ਜਗਰਾਉਂ ਅਤੇ ਅਨੁਵਰਤ ਸਮਿਤੀ, ਜਗਰਾਉਂ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ । ਇਸ ਕਾਰਜਸ਼ਾਲਾ ਦਾ ਉਦੇਸ਼ ਜਿੱਥੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਦੇ ਨਾਲ-ਨਾਲ ਇੱਕ ਸਥਿਰ ਮੁੱਲ ਅਧਾਰਿਤ ਸਖ਼ਸ਼ੀਅਤ ਦਾ ਨਿਰਮਾਣ ਕਰਨਾ ਸੀ ਉੱਥੇ ਅਧਿਆਪਕਾਂ ਰਾਹੀਂ ਵਿਦਿਆਰਥੀਆਂ ਨੂੰ ਚਿੰਤਨ, ਯੋਗ, ਸਵਾਸ ਅਭਿਆਸ ਅਤੇ ਯੋਗਿਕ ਕਿਰਿਆਵਾਂ ਦੇ ਨਾਲ ਉੱਚ ਸ਼੍ਰੇਣੀ ਦੇ ਜੀਵਨ ਨਾਲ ਜੋੜਨ ਦੇ ਸਮਰੱਥ ਬਣਾਉਣਾ ਹੈ ਤੇ ਇੱਕ ਬਿਹਤਰ ਜੀਵਨ ਸ਼ੈਲੀ ਜਿਊਣ ਯੋਗ ਬਣਾਉਣਾ ਹੈ। ਇਸ ਵਰਕਸ਼ਾਪ ਵਿਚ ਸਮਣੀ ਡਾ.ਨਿਰਵਾਣ ਪ੍ਰਗਯਾ ਜੀ ਅਤੇ ਸਮਣੀ ਮਧਿਅਸਥ ਪ੍ਰਗਯਾ ਨੇ ਆਪਣਾ ਨਿੱਘਾ ਸਾਥ ਦਿੱਤਾ। ਡਾ. ਨਿਰਵਾਣ ਪ੍ਰਗਯਾ ਨੇ ਮਨੁੱਖੀ ਜੀਵਨ ਵਿੱਚ ਜੀਵਨ ਵਿਗਿਆਨ ਦੀ ਮਹੱਤਤਾ ਅਤੇ ਲੋੜ ‘ਤੇ ਚਾਨਣਾ ਪਾਇਆ ਅਤੇ ਅਨੁਵ੍ਰਤਾਂ ਰਾਹੀਂ ਬਿਹਤਰ ਜੀਵਨ ਜਿਊਣ ਦਾ ਤਰੀਕਾ ਸੁਝਾਇਆ। ਜੀਵਨ ਵਿਗਿਆਨ ਵਿਭਾਗ, ਅਨੁਵਿਭਾ, ਰਾਜਸਥਾਨ ਤੋਂ ਰਾਸ਼ਟਰੀ ਕਨਵੀਨਰ ਰਮੇਸ਼ ਪਟਵਾਰੀ, ਕਮਲ ਬੇਗਾਨੀ, ਨੈਸ਼ਨਲ ਕੋ-ਕਨਵੀਨਰ, ਮਾਸਟਰ ਟ੍ਰੇਨਰ ਰਾਕੇਸ਼ ਖਟੇੜ ਅਤੇ ਮਹਾ ਮੰਤਰੀ ਭੀਖਮ ਚੰਦ ਸੁਰਾਣਾ ਨੇ ਜ਼ੂਮ ਮੀਟਿੰਗ ਰਾਹੀਂ ਪ੍ਰਸ਼ਿਖਸ਼ਕਾਂ ਅਤੇ ਸਿੱਖਿਅਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਾਰਜਸ਼ਾਲਾ ਦੇ ਮਹੱਤਵ ‘ਤੇ ਚਾਨਣਾ ਪਾਇਆ। ਇਸ ਵਰਕਸ਼ਾਪ ਵਿੱਚ ਸਾਇੰਸ ਆਫ ਲਿਵਿੰਗ ਦੇ ਯੋਗ ਟ੍ਰੇਨਰਜ਼ ਡਾ: ਹੰਸਾ ਸੰਚੇਤੀ, ਦੀਪਿਕਾ ਮਹਿਤਾ ਅਤੇ ਸਥਾਨਕ ਟ੍ਰੇਨਰ ਸੀਮਾ ਗਰਗ ਨੇ ਜੀਵਨ ਵਿਗਿਆਨ ਨਾਲ ਸਬੰਧਤ ਵਿਸ਼ਿਆਂ ਨੂੰ ਵਿਸਥਾਰ ਵਿੱਚ ਸਾਂਝਾ ਕੀਤਾ ਗਿਆ ਅਤੇ ਆਸਣ, ਧਿਆਨ ਅਤੇ ਯੋਗ ਕਿਰਿਆਵਾਂ ਰਾਹੀਂ ਇਨ੍ਹਾਂ ਤੋਂ ਹੋਣ ਵਾਲੇ ਲਾਭ ਅਤੇ ਇਹਨਾਂ ਨਾਲ ਜੀਵਨ ਵਿੱਚ ਹੋਣ ਵਾਲੇ ਬਦਲਾਅ ਬਾਰੇ ਚਾਨਣਾ ਪਾਇਆ । ਦੋਵਾਂ ਸਕੂਲਾਂ ਦੇ ਅਧਿਆਪਕਾਂ ਨੇ ਵੀ ਯੋਗਿਕ ਕਿਰਿਆਵਾਂ ,ਆਸਨਾਂ ਤੇ ਜੀਵਨ ਵਿਗਿਆਨ ਬਾਰੇ ਸ਼ਾਨਦਾਰ ਪ੍ਰੈਜੇਨਟੇਸ਼ਨਾਂ ਦੀ ਪੇਸ਼ਕਾਰੀ ਦਿੱਤੀ। ਇਸ ਮੌਕੇ ‘ਤੇ ਮਹਾਪ੍ਰਗਯ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਪਾਟਨੀ, ਡਾਇਰੈਕਟਰ ਮਹਾਪ੍ਰਗਯ ਸਕੂਲ ਨੇ ਦੱਸਿਆ ਕਿ ਜੀਵਨ ਵਿਗਿਆਨ ਦੇ ਵਿਸ਼ੇ ਨੂੰ ਪਰਿਲਪਿਤ ਅਤੇ ਵਿਕਸਿਤ ਕਰਨ ਵਾਲੇ ਸ੍ਰੀ ਤੁਲਸੀ ਜੀ ਮਹਾਰਾਜ ਅਨੁਵਰਤ ਅਨੁਸ਼ਾਸਤਾ ਹਨ। ਉਨ੍ਹਾਂ ਦੇ ਵਿਚਾਰਾਂ ਦਾ ਵਿਕਾਸ ਅਤੇ ਵਿਸਤਾਰ ਆਚਾਰੀਆ ਸ੍ਰੀ ਮਹਾਪ੍ਰਗਯ ਜੀ ਵਲੋਂ ਕੀਤਾ ਗਿਆ ਹੈ। ਅਜਿਹੀਆਂ ਕਾਰਜਸ਼ਾਲਾਵਾਂ ਮਨੁੱਖ ਦਾ ਸਰੀਰਕ, ਮਾਨਸਿਕ, ਬੌਧਿਕ ਅਤੇ ਅਧਿਆਤਮਕ ਵਿਕਾਸ ਕਰਦੀਆਂ ਹਨ, ਜਦੋਂ ਕਿ ਇਨ੍ਹਾਂ ਦੁਆਰਾ ਸਿਖਲਾਈ ਪ੍ਰਾਪਤ ਅਧਿਆਪਕ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਕਰਨ ਦੇ ਸਮਰੱਥ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ। ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਵਿੱਖ ਵਿੱਚ ਵੀ ਅਜਿਹੀਆਂ ਕਾਰਜਸ਼ਾਲਾਵਾਂ ਦਾ ਆਯੋਜਨ ਸਕੂਲ ਵਿੱਚ ਕੀਤਾ ਜਾਂਦਾ ਰਹੇਗਾ। ਵਰਕਸ਼ਾਪ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੇ ਟ੍ਰੇਨਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿ੍ੰਸੀਪਲ ਪ੍ਰਭਜੀਤ ਕੌਰ, ਜੂਨੀਅਰ ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ, ਖੇਡ ਵਿਭਾਗ ਦੇ ਮੁਖੀ ਮਨਜੀਤ ਇੰਦਰ ਕੁਮਾਰ, ਅਮਰਜੀਤ ਕੌਰ, ਡਾਇਰੈਕਟਰ ਅਨੁਵਰਤ ਪਬਲਿਕ ਸਕੂਲ ਜਗਰਾਉਂ ਅਤੇ ਦੋਵਾਂ ਸਕੂਲਾਂ ਦੇ ਸਮੂਹ ਸਟਾਫ਼ ਨੇ ਸ਼ਮੂਲੀਅਤ ਕੀਤੀ।