Home Political ਆਈ.ਟੀ.ਆਈ. ਲੁਧਿਆਣਾ ਵੱਲੋਂ ਇੰਡਸਟਰੀ ਇੰਸਟੀਚਿਊਟ ਇੰਟਰੈਕਸ਼ਨ ਮੀਟ – 2022′ ਆਯੋਜਿਤ

ਆਈ.ਟੀ.ਆਈ. ਲੁਧਿਆਣਾ ਵੱਲੋਂ ਇੰਡਸਟਰੀ ਇੰਸਟੀਚਿਊਟ ਇੰਟਰੈਕਸ਼ਨ ਮੀਟ – 2022′ ਆਯੋਜਿਤ

66
0


ਲੁਧਿਆਣਾ, 03 ਮਈ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ)-) – ਇੰਡਸਟਰੀ ਅਤੇ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਲੁਧਿਆਣਾ ਦਰਮਿਆਨ ਸਕਿੱਲ ਗੈਪ ਘੱਟ ਕਰਨ ਲਈ ਅਤ ‘ਇੰਡਸਟਰੀ ਇੰਸਟੀਚਿਊਟ ਇੰਟਰੈਕਸ਼ਨ ਮੀਟ – 2022’ ਕਰਵਾਈ ਗਈ। ਇਸ ਇੰਡਸਟਰੀ ਇੰਟੀਚਿਊਟ ਮੀਟ ਦੇ ਮੁੱਖ ਮਹਿਮਾਨ ਸ.ਉਪਕਾਰ ਸਿੰਘ ਅਹੂਜਾ ਪ੍ਰਧਾਨ ਸੀਸੂ, ਲੁਧਿਆਣਾ/ਨਿਊ ਸਵੈਨ ਗਰੁੱਪ ਇੰਡਸਟਰੀਜ਼ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।
ਮੁੱਖ ਮਹਿਮਾਨ ਸ. ਉਪਕਾਰ ਸਿੰਘ ਅਹੁਜਾ ਨੂੰ ਸ. ਬਲਜਿੰਦਰ ਸਿੰਘ ਪ੍ਰਿੰਸੀਪਲ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਵਲੋਂਂ ਜੀ ਆਇਆ ਕਿਹਾ ਗਿਆ।
ਇਸ ਮੌਕੇ ਸ. ਚਰਨਜੀਤ ਸਿੰਘ ਵਿਸ਼ਵਕਰਮਾ, ਚੇਅਰਮੈਨ ਆਈ.ਐਮ.ਸੀ., ਅਸ਼ਵਨ ਨਾਗਪਾਲ, ਹਵੇਲੀ ਰਾਮ ਬਾਂਸੀ ਲਾਲ/ਮੈਂਬਰ ਆਈ.ਐਮ.ਸੀ., ਸ੍ਰੀ ਐਸ.ਐਸ. ਭੋਗਲ ਮੈਂਬਰ ਆਈ.ਐਮ.ਸੀ., ਸ੍ਰੀ ਵਿਜੈ ਢੱਲ ਮੈਂਬਰ ਆਈ.ਐਮ.ਸੀ. ਸ੍ਰੀ ਐਸ.ਸੀ. ਮਿੱਤਲ ਮੈਂਬਰ ਆਈ.ਐਮ.ਸੀ., ਸ. ਗੁਰਚਰਨ ਸਿੰਘ ਜੈਮਕੋ ਇੰਡਸਟਰੀ, ਸ.ਭੁਪਿੰਦਰ ਸਿੰਘ ਏਸ਼ੀਅਨ ਕਰੇਨ, ਸ.ਅਮਰੀਕ ਸਿੰਘ ਜੈਮਲ ਇੰਡਸਟਰੀਜ਼, ਸ. ਸਲੋਚਨਵੀਰ ਸਿੰਘ ਪਾਇਨੀਅਰ ਇੰਡਸਟਰੀਜ, ਸ. ਸਤਿੰਦਰਜੀਤ ਸਿੰਘ ਆਟਮ ਇੰਡਸਟਰੀਜ਼, ਸ੍ਰੀ ਐਨ. ਕੇ. ਗੁਪਤਾ, ਸੀਸੂ, ਸ੍ਰੀ ਗੌਤਮ ਮਲਹੋਤਰਾ, ਸ੍ਰੀ ਅਮਰਜੀਤ ਸਿੰਘ ਭਗਵਾਨ ਸੰਨਜ਼, ਸ. ਰਣਦੀਪ ਸਿੰਘ ਭੋਗਲ ਇੰਡਸਟਰੀਜ ਅਤੇ ਹੋਰ ਉਘੇ ਉਦਯੋਗਪਤੀ ਹਾਜ਼ਰ ਸਨ, ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਵਿਖੇ ਪੰਜਾਬ ਵਿੱਚ ਸਭ ਤੋਂ ਵੱਧ ਡਿਊਲ ਸਿਸਟਮ ਸਕੀਮ (ਡੀ.ਐਸ.ਟੀ. ਸਕੀਮ) ਅਧੀਨ ਐਮ.ਓ.ਯੂ. ਕਰਕੇ ਟ੍ਰੇਡਾਂ ਚਲਾਈਆਂ ਗਈਆਂ ਹਨ। ਪ੍ਰਿੰਸੀਪਲ ਬਲਜਿੰਦਰ ਸਿੰਘ ਵੱਲੋਂ ਇੰਡਸਟਰੀ ਨੂੰ ਪ੍ਰਬੰਧਕੀ ਬਲਾਕ ਦੇ ਸਾਹਮਣੇ ਵਾਲੀ ਪਾਰਕ ਦੀ ਲੈਂਡਸਕੇਪਿੰਗ ਕਰਵਾਉਣ ਦੀ ਮੰਗ ਰੱਖੀ।
ਸ੍ਰੀ ਅਸ਼ਵਨ ਨਾਗਪਾਲ, ਹਵੇਲੀ ਰਾਮ ਬਾਂਸੀ ਲਾਲ/ਮੈਂਬਰ ਆਈ.ਐਮ.ਸੀ., ਬਤੌਰ ਕਨਵੀਨਰ ਗਰੁੱਪ ਡਿਸਕਸ਼ਨ ਕੀਤੀ ਗਈ ਜਿਸ ਵਿੱਚ ਸੰਸਥਾ ਵਿੱਚ ਇੰਡਸਟਰੀ ਦੀ ਲੋੜ ਅਨੁਸਾਰ ਕੋਰਸਾਂ ਵਿੱਚ ਤਬਦੀਲੀ ਅਤੇ ਨਵੇਂ ਕੋਰਸ ਚਲਾਉਣ ਸਬੰਧੀ ਉਦਯੋਗਪਤੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੀ.ਐਸ.ਆਰ. ਰਾਹੀਂ ਸੰਸਥਾ ਚੱਲ ਰਹੀਆਂ ਟ੍ਰੇਡਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਸੀ.ਐਸ.ਆਰ. ਪਾਈਪਲਾਈਨ ਅਧੀਨ ਟ੍ਰੇਡਾਂ ਅਤੇ ਫਰਮਾਂ ਨਾਲ ਐਮ.ਓ.ਯੂ. ਕਰਕੇ ਅਪਗ੍ਰੇਡ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੁੱਖ ਮਹਿਮਾਨ ਸ. ਉਪਕਾਰ ਸਿੰਘ ਅਹੂਜਾ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਵੱਲੋਂ ਰੌਬੋਟ ਵੈਲਡਿੰਗ, ਪਲਾਜ਼ਮਾ ਵੈਲਡਿੰਗ, ਸੌਲਿਡ ਟੈਕਨੀਸ਼ੀਅਨ ਸਬੰਧੀ ਕੋਰਸ ਚਲਾਉਣ ਲਈ ਕਿਹਾ ਗਿਆ ਅਤੇ ਸ. ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਵੱਲੋਂ ਸਾਈਕਲ ਇੰਡਸਟਰੀ ਲਈ ਫ੍ਰੇਮ ਦੀ ਵੈਲਡਿੰਗ ਲਈ ਇੰਫਰਾਸਟਰੱਕਚਰ ਆਈ.ਟੀ.ਆਈ. ਵਿੱਚ ਲਗਾਉਣ ਦਾ ਵਾਅਦਾ ਕੀਤਾ ਗਿਆ।
ਸ. ਬਲਜਿੰਦਰ ਸਿੰਘ ਪ੍ਰਿੰਸੀਪਲ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਵੱਲੋਂ ਮੁੱਖ ਮਹਿਮਾਨ ਸ. ਉਪਕਾਰ ਸਿੰਘ ਅਹੁਜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸ. ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਆਈ.ਐਮ.ਸੀ. ਵੱਲੋਂ ਇੰਡਸਟਰੀ ਇੰਸਟੀਚਿਊਟ ਇੰਟਰੈਕਸ਼ਨ ਮੀਟ – 2022 ਵਿੱਚ ਪਹੁੰਚੇ ਸਾਰੇ ਉਦਯੋਗਪਤੀਆਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here