
ਮੋਗਾ, 26 ਫਰਵਰੀ ( ਲਿਕੇਸ਼, ਕੁਲਵਿੰਦਰ ਸਿੰਘ )- ਮੋਗਾ ਚ ਭਿਆਨਕ ਸੜਕ ਹਾਦਸਾ ਵਾਪਰਿਆ, ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਇਸ ਹਾਦਸੇ ਚ 4 ਬੱਚਿਆਂ ਸਮੇਤ 8 ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਮੋਗਾ ਕੋਟਕਾਪੁਰਾ ਬਾਈਪਾਸ ਕੋਲ ਅੱਜ ਸਕੂਲ ਬੱਸ ਤੇ ਟਰਾਲੇ ‘ਚ ਜ਼ਬਰਦਸਤ ਟੱਕਰ ਹੋਈ। ਜਿਸ ਵਿੱਚ ਚਾਰ ਸਕੂਲੀ ਬੱਚੇ ਦੋ ਅਧਿਆਪਕਾਂ ਅਤੇ ਦੋ ਗੱਡੀ ਚਾਲਕ ਜਖ਼ਮੀ ਹੋਏ ਹੈ।ਹਾਸਲ ਜਾਣਕਾਰੀ ਮੁਤਾਬਕ ਸਕੂਲ ਬੱਸ ਵਿੱਚ ਕਰੀਬ 20 ਬੱਚੇ ਬੈਠੇ ਸੀ।ਇਸ ਬਾਰੇ ਜਾਣਕਾਰੀ ਮਿਲਦੇ ਹੀ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸਾਰੀਆਂ ਨੂੰ ਹਸਪਤਾਲ ਪਹੁੰਚਾਇਆ।ਇਸ ਹਾਦਸੇ ਵਿੱਚ ਦੋਨਾਂ ਡਰਾਈਵਰਾਂ ਨੂੰ ਗੰਭੀਪ ਸੱਟਾਂ ਲੱਗੀਆਂ ਹਨ।ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੋਟਕਾਪੁਰਾ ਰੋਡ ਵਲੋਂ ਆ ਰਹੇ ਟਰੱਕ ਅਤੇ ਮੋਗਾ ਵਲੋਂ ਸਕੂਲ ਬੱਸ ਆ ਰਹੀ ਸੀ।ਦੋਵਾਂ ਦੀਆਂ ਆਹਮੋ-ਸਾਹਮਣੇ ਟੱਕਰ ਹੋਈ ਹੈ। ਇਸ ਹਾਦਸੇ ਮਗਰੋਂ ਰਹਾਤ ਦੀ ਖ਼ਬਰ ਹੈ ਕਿ ਕਿਸੇ ਬੱਚੇ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਉਧਰ ਪੁਲਿਸ ਨੇ ਮੌਕੇ ‘ਤੇ ਪਹੁੰਚ ਹਾਦਸੇ ਦੀ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਰ ਦੀਆਂ ਲੱਤਾਂ ਲੰਮੇ ਸਮੇਂ ਤੱਕ ਬੱਸ ਦੇ ਇੰਜਣ ਵਿੱਚ ਫਸੀ ਰਹੀ ਹੈ ਜਿਸ ਨੂੰ ਬਾਹਰ ਕੱਢਣ ਲਈ ਭਾਰੀ ਮੁਸ਼ੱਕਤ ਕਰਨੀ ਪਈ ਜਦਕਿ ਵਿਦਿਆਰਥੀਆਂ ਦਾ ਬਚਾਅ ਹੈ।ਬੱਸ ਵਿਚ 12 ਤੋਂ 15 ਵਿਦਿਆਰਥੀ ਅਤੇ ਅਧਿਆਪਕ ਸਕੂਲ ਵਿੱਚ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਬੱਸ ਚੜਿੱਕ ਨੇੜੇ ਪਹੁੰਚੀ ਤਾਂ ਸਾਹਮਣੇ ਆ ਰਹੇ ਟਰਾਲੇ ਨਾਲ ਸਿੱਧੀ ਟੱਕਰ ਹੋਣ ਕਾਰਨ ਬੱਚਿਆਂ ਦੇ ਮਾਮੂਲੀ ਖਰੋਚ ਆਈ ਹੈ ਜਦ ਕਿ ਡਰਾਈਵਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਇਆ ਗਿਆ।ਮੋਗਾ, 26 ਫਰਵਰੀ ( ਲਿਕੇਸ਼, ਕੁਲਵਿੰਦਰ ਸਿੰਘ )- ਮੋਗਾ ਚ ਭਿਆਨਕ ਸੜਕ ਹਾਦਸਾ ਵਾਪਰਿਆ, ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਇਸ ਹਾਦਸੇ ਚ 4 ਬੱਚਿਆਂ ਸਮੇਤ 8 ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਮੋਗਾ ਕੋਟਕਾਪੁਰਾ ਬਾਈਪਾਸ ਕੋਲ ਅੱਜ ਸਕੂਲ ਬੱਸ ਤੇ ਟਰਾਲੇ ‘ਚ ਜ਼ਬਰਦਸਤ ਟੱਕਰ ਹੋਈ। ਜਿਸ ਵਿੱਚ ਚਾਰ ਸਕੂਲੀ ਬੱਚੇ ਦੋ ਅਧਿਆਪਕਾਂ ਅਤੇ ਦੋ ਗੱਡੀ ਚਾਲਕ ਜਖ਼ਮੀ ਹੋਏ ਹੈ।ਹਾਸਲ ਜਾਣਕਾਰੀ ਮੁਤਾਬਕ ਸਕੂਲ ਬੱਸ ਵਿੱਚ ਕਰੀਬ 20 ਬੱਚੇ ਬੈਠੇ ਸੀ।ਇਸ ਬਾਰੇ ਜਾਣਕਾਰੀ ਮਿਲਦੇ ਹੀ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸਾਰੀਆਂ ਨੂੰ ਹਸਪਤਾਲ ਪਹੁੰਚਾਇਆ।ਇਸ ਹਾਦਸੇ ਵਿੱਚ ਦੋਨਾਂ ਡਰਾਈਵਰਾਂ ਨੂੰ ਗੰਭੀਪ ਸੱਟਾਂ ਲੱਗੀਆਂ ਹਨ।ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੋਟਕਾਪੁਰਾ ਰੋਡ ਵਲੋਂ ਆ ਰਹੇ ਟਰੱਕ ਅਤੇ ਮੋਗਾ ਵਲੋਂ ਸਕੂਲ ਬੱਸ ਆ ਰਹੀ ਸੀ।ਦੋਵਾਂ ਦੀਆਂ ਆਹਮੋ-ਸਾਹਮਣੇ ਟੱਕਰ ਹੋਈ ਹੈ। ਇਸ ਹਾਦਸੇ ਮਗਰੋਂ ਰਹਾਤ ਦੀ ਖ਼ਬਰ ਹੈ ਕਿ ਕਿਸੇ ਬੱਚੇ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਉਧਰ ਪੁਲਿਸ ਨੇ ਮੌਕੇ ‘ਤੇ ਪਹੁੰਚ ਹਾਦਸੇ ਦੀ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਰ ਦੀਆਂ ਲੱਤਾਂ ਲੰਮੇ ਸਮੇਂ ਤੱਕ ਬੱਸ ਦੇ ਇੰਜਣ ਵਿੱਚ ਫਸੀ ਰਹੀ ਹੈ ਜਿਸ ਨੂੰ ਬਾਹਰ ਕੱਢਣ ਲਈ ਭਾਰੀ ਮੁਸ਼ੱਕਤ ਕਰਨੀ ਪਈ ਜਦਕਿ ਵਿਦਿਆਰਥੀਆਂ ਦਾ ਬਚਾਅ ਹੈ।ਬੱਸ ਵਿਚ 12 ਤੋਂ 15 ਵਿਦਿਆਰਥੀ ਅਤੇ ਅਧਿਆਪਕ ਸਕੂਲ ਵਿੱਚ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਬੱਸ ਚੜਿੱਕ ਨੇੜੇ ਪਹੁੰਚੀ ਤਾਂ ਸਾਹਮਣੇ ਆ ਰਹੇ ਟਰਾਲੇ ਨਾਲ ਸਿੱਧੀ ਟੱਕਰ ਹੋਣ ਕਾਰਨ ਬੱਚਿਆਂ ਦੇ ਮਾਮੂਲੀ ਖਰੋਚ ਆਈ ਹੈ ਜਦ ਕਿ ਡਰਾਈਵਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਇਆ ਗਿਆ।