Home crime ਵੱਡਾ ਹਾਦਸਾ ਹੋਣੋ ਟਲ਼ਿਆ, ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ,

ਵੱਡਾ ਹਾਦਸਾ ਹੋਣੋ ਟਲ਼ਿਆ, ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ,

63
0

ਬਿਊਰੋ-
ਜ਼ੀਰਕਪੁਰ ‘ਚ ਭਾਰੀ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਸਕੂਲ ਬੱਸ ਟੋਏ ‘ਚ ਡਿੱਗ ਗਈ, ਹਾਲਾਂਕਿ ਬੱਸ ਵਿਚ ਸਵਾਰ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਜ਼ੀਰਕਪੁਰ ਨੇੜਲੇ ਪਿੰਡ ਭਬਾਤ ਵਿਚ ਬਰਸਾਤੀ ਪਾਣੀ ਨਾਲ ਭਰੇ ਨਾਲੇ ‘ਚ ਇਕ ਸਕੂਲੀ ਬੱਸ ਟੇਢੀ ਹੋ ਗਈ ਪਰ ਕਿਸੇ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਕ ਸੜਕ ‘ਤੇ ਬਰਸਾਂਤ ਦਾ ਪਾਣੀ ਭਰਿਆ ਹੋਣ ਕਾਰਨ ਪੰਚਕੂਲਾ ਦੇ ਇਕ ਨਿੱਜੀ ਸਕੂਲ ਦੀ ਬੱਸ ਦਾ ਸੰਤੁਲਨ ਵਿਗੜਨ ਕਾਰਨ ਨਾਲੇ ‘ਚ ਧਸ ਗਈ।ਬੱਸ ‘ਚ 16 ਦੇ ਕਰੀਬ ਬੱਚੇ ਸਵਾਰ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਬਰਸਾਤ ਕਾਰਨ ਸੜਕ ‘ਤੇ ਪਾਣੀ ਭਰਿਆ ਹੋਇਆ ਸੀ। ਜਦੋਂ ਡਰਾਈਵਰ ਸਾਹਮਣੇ ਤੋਂ ਆ ਰਹੀ ਦੂਜੀ ਸਕੂਲੀ ਬੱਸ ਨੂੰ ਸਾਈਡ ਦੇਣ ਲੱਗਾ ਤਾਂ ਸੜਕ ਦੇ ਖੱਬੇ ਪਾਸੇ ਬਣੇ ਨਾਲੇ ਵਿਚ ਧਸ ਗਈ। ਲੋਕਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ। ਉਪਰੰਤ ਦੂਜੀ ਬੱਸ ਰਾਹੀਂ ਬੱਚਿਆਂ ਨੂੰ ਸਕੂਲ ਭੇਜਿਆ ਗਿਆ।

LEAVE A REPLY

Please enter your comment!
Please enter your name here