ਮਾਲੇਰਕੋਟਲਾ 10 ਅਕਤੂਬਰ : ( ਬੌਬੀ ਸਹਿਜਲ, ਧਰਮਿੰਦਰ) –

ਬਲਾਕ ਅਹਿਮਦਗੜ ਦੇ ਪਿੰਡ ਮਾਣਕੀ ਅਤੇ ਬੀੜ ਅਮਾਮਗੜ ਵਿਖੇ ਪਿਛਲੇਂ ਦਿਨੀਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ, ਬਲਾਕ ਖੇਤੀਬਾੜੀ ਅਫਸਰ ਡਾ.ਗੁਰਕ੍ਰਿਪਾਲ ਸਿੰਘ ਦੀ ਯੋਗ ਅਗਵਾਈ ਹੇਠਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸੰਬੰਧੀ ਜਾਗਰੂਕਤਾ ਦਾ ਆਯੋਜਨ ਕੀਤਾ ਗਿਆ ।
ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਨਮੋਲਦੀਪ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਾਗਰੂਕਤਾ ਕੈਂਪਾਂ ਦਾ ਮੁੱਖ ਮੰਤਵ ਝੋਨੇ ਦੀ ਰਹਿੰਦ ਖੂਹੰਦ ਦੀ ਸੁਚੱਜੀ ਸਾਂਭ ਸੰਭਾਲ ਦੇ ਵੱਖ-ਵੱਖ ਢੰਗ ਤਰੀਕਿਆਂ ਅਤੇ ਪਰਾਲੀ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਗਰੂਕ ਕਰਨਾ ਹੈ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਣੋ ਗੁਰੇਜ ਕਰਨ ਲੱਗ ਜਾਣ ਅਤੇ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਕਰਕੇ ਆਪਣੇ ਖੇਤ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਹੋ ਸਕਣ ।
ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਨਮੋਲਦੀਪ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਮਲਾਉਂਣ ਨਾਲ ਜਿੱਥੇ ਮਿੱਟੀ ਵਿਚਲੇ ਲੋੜੀਂਦੇ ਤੱਤ ਨਸ਼ਟ ਹੁੰਦੇ ਹਨ ਉੱਥੇ ਇਨਾਂ ਦੀ ਪੂਰਤੀ ਕਰਨ ਲਈ ਜ਼ਿਆਦਾ ਖਾਦਾਂ ਪਾਉਣੀਆਂ ਪੈਂਦੀਆਂ ਹਨ ਜਿਸ ਦੇ ਸਿੱਟੇ ਵੱਜੋਂ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ। ਉਨਾਂ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਦੇ ਵੱਖ ਵੱਖ ਤਰੀਕਿਆਂ ਬਾਰੇ ਦੱਸਕੇ ਕਣਕ ਦੀ ਬਿਜਾਈ ਹੈਪੀ ਸੀਡਰ, ਸੂਪਰ ਸੀਡਰ, ਮਲਚਰ, ਪਲਟਾਵੇਂ ਹਲ ਆਦਿ ਦੀ ਵਰਤੋਂ ਕਰਕੇ ਕਰਨ ਲਈ ਉਤਸ਼ਾਹਿਤ ਕੀਤਾ।
ਏ.ਟੀ.ਐਮ ਸ਼੍ਰੀ ਮਨਦੀਪ ਸਿੰਘ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਆ ਅਤੇ ਸੀ.ਆਰ.ਐਮ ਮਸ਼ੀਨਰੀ ਦੀ ਵਰਤੋਂ ਲਈ ਵਿਸ਼ੇਸ਼ ਮੋਬਾਈਲ ਐਪ ਆਈ-ਖੇਤ ਬਾਰੇ ਜਾਣਕਾਰੀ ਦਿੱਤੀ।ਕੈਂਪ ਵਿੱਚ ਮਾਣਕੀ ਪਿੰਡ ਦੇ ਮੌਜ਼ੂਦਾ ਸਰਪੰਚ ਸ਼੍ਰੀ ਦਲਜੀਤ ਸਿੰਘ ਬੁੱਟਰ, ਸਤਵੀਰ ਸਿੰਘ, ਸੁਖਵੀਰ ਸਿੰਘ ਤੋਂ ਇਲਾਵਾ ਹੋਰਨਾਂ ਕਿਸਾਨਾ ਨੇ ਭਾਗ ਲਿਆ।