ਜਗਰਾਉਂ, 20 ਅਕਤੂਬਰ ( ਵਿਕਾਸ ਮਠਾੜੂ, ਬੌਬੀ ਸਹਿਜਲ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਹਿਊਮੈਨਟੀਜ਼ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਮੰਨਦੇ ਹੋਏ ਸ਼ੋਸ਼ਲ ਕੰਮਾਂ ਵਿਚ ਆਪਣਾ ਕਦਮ ਵਧਾਇਆ ਹੈ। ਉਹਨਾਂ ਨੇ ਆਪਣੀਆਂ ਬੁਗਣੀਆਂ ਵਿਚੋਂ ਰਲ ਕੇ ਜਿਸ ਵਿਚ ਆਪਣੇ ਅਧਿਆਪਕਾਂ ਦਾ ਵੀ ਸਹਿਯੋਗ ਲਿਆ ਤੇ ਸਰਦੀਆਂ ਦੇ ਮੌਸਮ ਦੇ ਸ਼ੁਰੂ ਹੋਣ ਤੇ ਹੀ ਸਕੂਲ ਦੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਗਰਮ ਬੂਟ ਲਿਆ ਕੇ ਦਿੱਤੇ ਅਤੇ ਆਪ ਇਸ ਸਾਲ ਦੀਵਾਲੀ ਨੂੰ ਪੀਸਫੁਲ ਦੀਵਾਲੀ ਮਨਾਉਣ ਦਾ ਪ੍ਰਣ ਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੱਚਿਆਂ ਦੀ ਇਸ ਪਹਿਲ-ਕਦਮੀ ਨੇ ਇਹਨਾਂ ਅੰਦਰ ਸਮਾਜਸੇਵੀ ਕੰਮਾਂ ਦੀ ਨੀਂਹ ਉਪਜੀ ਹੈ । ਜਿਸ ਨਾਲ ਇਹ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ਤੇ ਅਜਿਹੇ ਉਪਰਾਲੇ ਕਰਨਗੇ। ਇਹਨਾਂ ਦੁਆਰਾ ਸਰਦੀਆਂ ਦੇ ਮੌਸਮ ਵਿਚ ਸਫ਼ਾਈ ਕਰਮਚਾਰੀਆਂ ਵੱਲੋਂ ਦਿੱਤੇ ਬਿਆਨ ਤੇ ਉਹਨਾਂ ਦੇ ਪੈਰਾਂ ਨੂੰ ਦਿੱਤੇ ਨਿੱਘ ਨਾਲ ਜਿੱਥੇ ਪੁੰਨ ਦਾ ਕੰਮ ਕੀਤਾ ਉੱਥੇ ਉਹਨਾਂ ਵੱਲੋਂ ਦੁਆਵਾਂ ਵੀ ਲਈਆਂ। ਅਸੀਂ ਆਪਣੇ ਹਰ ਬੱਚੇ ਅੰਦਰ ਅਜਿਹੇ ਨੇਕ ਕੰਮਾਂ ਲਈ ਗੁਣ ਭਰ ਰਹੇ ਹਾਂ ਤਾਂ ਜੋ ਆਉਣ ਵਾਲਾ ਭਵਿੱਖ ਇੱਕ ਚੰਗੀ ਸੋਚ ਦੇ ਨਾਗਰਿਕਾਂ ਨੂੰ ਜਨਮ ਦੇ ਕੇ ਦੇਸ਼ ਨੂੰ ਉਸਾਰੂ ਬਣਾਉਣ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
