ਜਗਰਾਉਂ, 20 ਅਕਤੂਬਰ ( ਭਗਵਾਨ ਭੰਗੂ)-ਸ੍ਰੀਮਤੀ ਸਤੀਸ਼ ਗੁਪਤਾ ਸਰਵਹਿਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉ ਵਿਖੇ ਵਿਭਾਗ ਲੁਧਿਆਣਾ ਦਾ ਸਭਿਆਚਾਰਕ ਬਾਲ ਸ਼ਿਵਰ ਵਿਭਾਗ ਸਚਿਵ ਦੀਪਕ ਗੋਇਲ ਦੀ ਅਗਵਾਈ ਅਧੀਨ ਸੰਪੰਨ ਹੋਇਆ। ਦਿਨ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ । ਉਪਰੰਤ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਸੂਰਜ ਨਮਸਕਾਰ, ਯੋਗ ਤੋਂ ਪਿਰਾਮਿਡ, ਇਕਾਤਮਤਾ ਸਤ੍ਰੋਤ, ਸ਼ਬਦ ਗਾਇਨ, ਕਬਾੜ ਤੋਂ ਜੁਗਾੜ, ਭਾਸ਼ਣ, ਰੰਗੋਲੀ, ਸੁਲੇਖ, ਅਤੇ ਫ਼ੈਂਸੀ ਡਰੈੱਸ ਮੁਕਾਬਲੇ ਵਿੱਚ ਭਾਗ ਲਿਆ।
ਇਸ ਮੌਕੇ ਤੇ ਜਗਰਾਉਂ ਸਕੂਲ ਦੇ ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ, ਵਿਭਾਗ ਸਚਿਵ ਦੀਪਕ ਗੋਇਲ , ਸੰਯੋਜਕ ਅਤੇ ਜਗਰਾਉਂ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ, ਸਹਿਸੰਯੋਜਕ ਅਤੇ ਐੱਮ. ਐੱਲ. ਬੀ. ਗੁਰੂਕੁਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਮਨ ਅਰੋੜਾ, ਐੱਸ. ਵੀ. ਐੱਮ. ਮੱਖੂ ਦੇ ਪ੍ਰਿੰ. ਸੁਖਵਿੰਦਰ ਸਿੰਘ, ਐੱਸ. ਵੀ. ਐੱਮ. ਮੋਗਾ ਦੇ ਪ੍ਰਿੰ. ਸ਼੍ਰੀਮਤੀ ਪੂਨਮ, ਐੱਸ. ਵੀ. ਐੱਮ. ਜ਼ੀਰਾ (ਬੱਸ ਸਟੈਂਡ) ਦੇ ਪ੍ਰਿੰ. ਮਤੀ ਪ੍ਰਵੀਨ ਬਾਲਾ, ਐੱਸ. ਵੀ. ਐੱਮ. ਜ਼ੀਰਾ (ਗੁੱਗਾ ਮੰਦਿਰ) ਦੇ ਪ੍ਰਿੰ. ਗੁਰਵਿੰਦਰ ਸਿੰਘ, ਐੱਸ. ਵੀ. ਐੱਮ. ਕੋਟ ਈਸੇ ਖਾਂ ਦੇ ਪ੍ਰਿੰ. ਜੋਤੀ ਸ਼ਰਮਾ, ਸ਼੍ਰੀਮਤੀ ਸਰੋਜ ਸਮੇਤ ਅਧਿਆਪਕ ਹਾਜ਼ਰ ਸਨ। ਇਸ ਬਾਲ ਸ਼ਿਵਰ ਵਿਚ ਮੁੱਖ ਮਹਿਮਾਨ ਵਜੋਂ ਬੀਜੇਪੀ ਲੁਧਿਆਣਾ ਦੇ ਪ੍ਰਧਾਨ ਗੌਰਵ ਖੁੱਲਰ ਅਤੇ ਕਾਕਾ ਸਟੂਡੀਓ ਦੇ ਮਾਲਕ ਦਿਨੇਸ਼ ਅਰੋੜਾ, ਐੱਮ. ਐੱਲ.ਬੀ. ਦੇ ਪੈਟਰਨ ਵਿਨੈ ਸਿੰਗਲ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਗੌਰਵ ਖੁੱਲਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮੇਂ ਸਮੇਂ ਤੇ ਲਗਾਏ ਗਏ ਬਾਲ ਸ਼ਿਵਰ ਨਾਲ ਬੱਚਿਆਂ ਅੰਦਰ ਛੁਪੀ ਹੋਈ ਪ੍ਰਤਿਭਾ ਨਿੱਖਰ ਕੇ ਬਾਹਰ ਆਉਂਦੀ ਹੈ ਜੋ ਕਿ ਬਹੁਤ ਖੁਸ਼ੀ ਵਾਲੀ ਗੱਲ ਹੈ। ਇਸ ਦੇ ਨਾਲ ਹੀ ਮੈਂ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਅੱਜ ਦਾ ਸਮਾਂ ਵਿਗਿਆਨ ਦਾ ਸਮਾਂ ਹੈ। ਵਿਗਿਆਨ ਦੀਆਂ ਮਹੱਤਵਪੂਰਨ ਖੋਜਾਂ ਵਿੱਚ ਇੱਕ ਹੈ ਮੋਬਾਈਲ ਫੋਨ। ਇਸ ਲਈ ਸਾਨੂੰ ਮੋਬਾਇਲ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਵਿਨੈ ਸਿੰਗਲ ਨੇ ਆਏ ਹੋਏ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਵਿਭਾਗ ਸਚਿਵ ਦੀਪਕ ਗੋਇਲ ਜੀ, ਪੈਟਰਨ ਰਵਿੰਦਰ ਸਿੰਘ ਵਰਮਾ ਦਾ ਧੰਨਵਾਦ ਕੀਤਾ। ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਨ ਦੇ ਨਾਲ ਨਾਲ ਆਏ ਹੋਏ ਮੁੱਖ ਮਹਿਮਾਨਾਂ ਨੂੰ ਸ਼੍ਰੀਫ਼ਲ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਸੁਖਨਾ ਮੰਤਰ ਨਾਲ ਇਸ ਦੋ ਦਿਵਸੀ ਬਾਲ ਸ਼ਿਵਰ ਦਾ ਸਮਾਪਨ ਕੀਤਾ ਗਿਆ।