Home Health ਹੋਮੋਪੈਥਿਕ ਪੈਨਸ਼ਨਰ ਯੂਨੀਅਨ ਪੰਜਾਬ ਦਾ ਵਫਦ ਮੰਗਾਂ ਸਬੰਧੀ ਹੋਮੋਪੈਥਿਕ ਮੁਖੀ ਪੰਜਾਬ ਨੂੰ...

ਹੋਮੋਪੈਥਿਕ ਪੈਨਸ਼ਨਰ ਯੂਨੀਅਨ ਪੰਜਾਬ ਦਾ ਵਫਦ ਮੰਗਾਂ ਸਬੰਧੀ ਹੋਮੋਪੈਥਿਕ ਮੁਖੀ ਪੰਜਾਬ ਨੂੰ ਮਿਲਿਆ

60
0


 ਜਗਰਾਉਂ, 20 ਅਕਤੂਬਰ (ਪ੍ਰਤਾਪ ਸਿੰਘ): ਹੋਮਿਓਪੈਥਿਕ ਪੈਨਸ਼ਨਰਜ਼ ਯੂਨੀਅਨ ਪੰਜਾਬ ਦਾ ਇਕ ਵਫਦ ਡਾ ਬਲਿਹਾਰ ਸਿੰਘ ਰੰਗੀ ਮੁਖੀ ਹੋਮਿਓਪੈਥਿਕ ਵਿਕਾਸ ਪੰਜਾਬ ਚੰਡੀਗਡ਼੍ਹ ਨੂੰ ਪੈਨਸ਼ਨਰਜ਼ ਦੀਆਂ ਮੰਗਾਂ ਦੇ ਸਬੰਧ ਵਿੱਚ ਯੂਨੀਅਨ ਦੇ ਸਰਪ੍ਰਸਤ ਡਾ ਪ੍ਰਿਤਪਾਲ ਸਿੰਘ ਗਰੇਵਾਲ ਸਾਬਕਾ ਸੂਬਾ ਪ੍ਰਧਾਨ  ਹੋਮਿਓਪੈਥਿਕ ਮੈਡੀਕਲ ਅਫਸਰ ਐਸੋਸੀਏਸ਼ਨ ਪੰਜਾਬ ਅਤੇ ਡਾ ਜਸਵੰਤ ਸਿੰਘ ਢਿੱਲੋਂ ਸੂਬਾ ਪ੍ਰਧਾਨ ਸਰਕਾਰੀ ਹੋਮਿਓਪੈਥਿਕ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ  ਅਗਵਾਈ ਵਿਚ ਮਿਲਿਆ ਤੇ ਆਪਣੀਆਂ ਮੰਗਾਂ ਬਾਰੇ ਮੁਖੀ ਨੂੰ ਮੰਗ ਪੱਤਰ ਦਿੱਤਾ। ਪ੍ਰੈਸ ਨੂੰ ਜਾਰੀ ਬਿਆਨ ਵਿਚ ਜਨਰਲ ਸਕੱਤਰ ਪੰਜਾਬ ਸਰਦਾਰ ਸ਼ਮਸ਼ੇਰ ਸਿੰਘ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਦੱਸਿਆ ਤੇ ਮੰਗ ਕੀਤੀ ਕਿ ਡੀ ਏ ਦੀਆਂ ਕਿਸ਼ਤਾਂ ਕੇਂਦਰ ਸਰਕਾਰ ਦੀ ਤਰ੍ਹਾਂ ਦਿੱਤੀਆਂ ਜਾਣ। ਪੇ ਕਮਿਸ਼ਨ ਅਨੁਸਾਰ ਜਨਵਰੀ 2016 ਤੋਂ ਬਕਾਇਆ ਦਿੱਤਾ ਜਾਵੇ ਪੈਨਸ਼ਨ ਤੇ ਇਲਾਜ ਲਈ ਕੈਸ਼ਲੈੱਸ ਪ੍ਰਣਾਲੀ ਲਾਗੂ ਕੀਤੀ ਜਾਵੇ ਆਦਿ ਮੰਗਾਂ ਸ਼ਾਮਲ ਹਨ। ਡਾ ਬਲਿਹਾਰ ਸਿੰਘ ਰੰਗੀ ਨੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਵਿਸ਼ਵਾਸ ਦਿਵਾਇਆ ਕਿ ਮੰਗਾਂ ਤੇ ਪੂਰਨ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਇਸ ਵਫ਼ਦ ਵਿੱਚ ਜਸਮੇਰ ਸਿੰਘ ਢੰਡੇ ਸੀਨੀਅਰ ਮੀਤ ਪ੍ਰਧਾਨ ਅਤੇ ਚਰਨ ਸਿੰਘ ਖਹਿਰਾ  ਪ੍ਰੈੱਸ ਸਕੱਤਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here